20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਰਹੱਦੀ ਪ੍ਰਬੰਧਨ ਅਤੇ ਸੁਰੱਖਿਆ 'ਤੇ ਭਾਰਤ-ਨਿਪਾਲ ਦੇ ਗ੍ਰਹਿ ਅਤੇ ਵਿਦੇਸ਼ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਮੀਟਿੰਗ

ਦੇਹਰਾਦੂਨ, 20 ਅਗਸਤ - ਭਾਰਤ ਅਤੇ ਨਿਪਾਲ ਦੇ ਗ੍ਰਹਿ ਅਤੇ ਵਿਦੇਸ਼ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਸਰਹੱਦੀ ਪ੍ਰਬੰਧਨ ਅਤੇ ਸੁਰੱਖਿਆ 'ਤੇ ਸਾਂਝੇ ਕਾਰਜ ਸਮੂਹ ਦੀ 14ਵੀਂ ਮੀਟਿੰਗ ਦੇਹਰਾਦੂਨ ਵਿਚ ਚੱਲ...

ਅਜੀਤ ਡੈਸਕ 20-08-2026

ਦੇਹਰਾਦੂਨ, 20 ਅਗਸਤ - ਭਾਰਤ ਅਤੇ ਨਿਪਾਲ ਦੇ ਗ੍ਰਹਿ ਅਤੇ ਵਿਦੇਸ਼ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਸਰਹੱਦੀ ਪ੍ਰਬੰਧਨ ਅਤੇ ਸੁਰੱਖਿਆ 'ਤੇ ਸਾਂਝੇ ਕਾਰਜ ਸਮੂਹ ਦੀ 14ਵੀਂ ਮੀਟਿੰਗ ਦੇਹਰਾਦੂਨ ਵਿਚ ਚੱਲ ਰਹੀ ਹੈ।ਦੋ ਦਿਨਾਂ ਗੱਲਬਾਤ ਸਰਹੱਦ ਪਾਰ ਅਪਰਾਧ, ਘੁਸਪੈਠ ਅਤੇ ਇਤਿਹਾਸਕ ਨਕਸ਼ਿਆਂ ਦੀ ਮਦਦ ਨਾਲ ਸਰਹੱਦੀ ਵਿਵਾਦਾਂ ਨੂੰ ਹੱਲ ਕਰਨ 'ਤੇ ਕੇਂਦ੍ਰਿਤ ਹੈ।
ਉੱਚ-ਪੱਧਰੀ ਮੀਟਿੰਗ ਵਿਚ ਦੋਵਾਂ ਦੇਸ਼ਾਂ ਵਿਚਕਾਰ ਖੁੱਲ੍ਹੀ ਸਰਹੱਦ 'ਤੇ ਸੁਰੱਖਿਆ, ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਦੇ ਉਪਾਅ ਅਤੇ ਸਰਹੱਦ ਨਾਲ ਸੰਬੰਧਿਤ ਵਿਵਾਦਾਂ ਦੇ ਹੱਲ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।ਲਿਪੁਲੇਖ ਦੱਰੇ ਰਾਹੀਂ ਭਾਰਤ-ਚੀਨ ਵਪਾਰ ਬਾਰੇ ਨੇਪਾਲ ਦੀਆਂ ਚਿੰਤਾਵਾਂ ਅਤੇ ਸਥਿਤੀ 'ਤੇ ਵੀ ਚਰਚਾ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਹੋਇਆ ਵੱਧ ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਫ਼ੀਸ ਵਾਧੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ