12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਜਾਅਲੀ ਬਿੱਲਾਂ ਰਾਹੀਂ ਕਰੋੜਾਂ ਰੁਪਏ ਜਾਰੀ ਕਰਵਾਉਣ ਦੇ ਮਾਮਲੇ 'ਚ ਸਾਬਕਾ ਐਕਸੀਅਨ ਜੋਗਿੰਦਰ ਸਿੰਘ ਨੂੰ 5 ਸਾਲ ਦੀ ਸਖ਼ਤ ਕੈਦ

ਐਸ. ਏ. ਐਸ. ਨਗਰ (ਮੋਹਾਲੀ), 28 ਜੁਲਾਈ (ਕਪਿਲ ਵਧਵਾ)- ਮੁਹਾਲੀ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ...

ਅਜੀਤ ਡੈਸਕ 28-07-2026

ਐਸ. ਏ. ਐਸ. ਨਗਰ (ਮੋਹਾਲੀ), 28 ਜੁਲਾਈ (ਕਪਿਲ ਵਧਵਾ)- ਮੁਹਾਲੀ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ 13 ਸਾਲ ਪੁਰਾਣੇ ਮਾਮਲੇ ਵਿਚ ਪੀਡਬਲਿਊਡੀ (ਬੀ ਐਂਡ ਆਰ) ਦੇ ਸਾਬਕਾ ਐਕਸੀਅਨ ਜੋਗਿੰਦਰ ਸਿੰਘ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਆਈਪੀਸੀ ਦੀਆਂ ਧਾਰਾਵਾਂ 420, 467, 468 ਤੇ 471 ਤਹਿਤ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ।

ਦੋਸ਼ੀ 'ਤੇ ਕੁੱਲ 1.50 ਕਰੋੜ ਦੇ ਜਾਅਲੀ ਰਨਿੰਗ ਬਿੱਲਾਂ ਰਾਹੀਂ ਬੀਡੀਏ ਤੋਂ ਰਕਮ ਜਾਰੀ ਕਰਵਾਉਣ ਦੇ ਦੋਸ਼ ਸਾਬਤ ਹੋਏ। ਅਦਾਲਤ ਨੇ ਵੱਖ-ਵੱਖ ਧਾਰਾਵਾਂ ਤਹਿਤ ਜੁਰਮਾਨੇ ਵੀ ਲਗਾਏ ਹਨ, ਜਦਕਿ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ।

ਪਿਛਲੀ ਖ਼ਬਰ ਬਰਨਾਲਾ ਘਟਨਾ ਤੇ ਮੰਗਾਂ ਨੂੰ ਲੈ ਕੇ ਨਗਰ ਨਿਗਮ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਦੂਸਰੇ ਦਿਨ ਵੀ ਜਾਰੀ ਰਹੀ ਅਗਲੀ ਖ਼ਬਰ ਵਿਦੇਸ਼ੋਂ ਆਈ ਪਤਨੀ ਲੱਖਾਂ ਦੀ ਨਕਦੀ ਤੇ ਗਹਿਣੇ ਲੈ ਕੇ ਹੋਈ ਰਫੂਚੱਕਰ, ਤਿੰਨ ਖਿਲਾਫ਼ ਮੁਕੱਦਮਾ ਦਰਜ