25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਈਰਾਨ ਨਾਲ ਬਿਨਾਂ ਸ਼ਰਤ ਸਰੈਂਡਰ ਦੇ ਇਲਾਵਾ ਨਹੀਂ ਹੋਵੇਗੀ ਕੋਈ ਡੀਲ-ਟਰੰਪ

ਵਾਸ਼ਿੰਗਟਨ, 6 ਮਾਰਚ (ਏ.ਐਨ.ਆਈ.)- ਈਰਾਨ-ਅਮਰੀਕਾ ਤੇ ਇਜ਼ਰਾਇਲ ਵਿਚਾਲੇ ਜੰਗ ਨੂੰ ਲੈ ਕੇ ਮਾਹੌਲ ਦਿਨੋਂ -ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਇਸੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ...

ਅਜੀਤ ਡੈਸਕ 06-03-2026

ਵਾਸ਼ਿੰਗਟਨ, 6 ਮਾਰਚ (ਏ.ਐਨ.ਆਈ.)- ਈਰਾਨ-ਅਮਰੀਕਾ ਤੇ ਇਜ਼ਰਾਇਲ ਵਿਚਾਲੇ ਜੰਗ ਨੂੰ ਲੈ ਕੇ ਮਾਹੌਲ ਦਿਨੋਂ -ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਇਸੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ  ਟਰੰਪ ਨੇ ਟਰੂਥ ਸੋਸ਼ਲ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿਚ ਟਰੰਪ ਨੇ ਸਾਫ-ਸਾਫ ਲਿਖਿਆ ਹੈ ਕਿ ਈਰਾਨ ਨਾਲ ਬਿਨਾਂ ਸ਼ਰਤ ਸਰੈਂਡਰ ਦੇ ਇਲਾਵਾ ਕੋਈ ਡੀਲ ਨਹੀਂ ਹੋਵੇਗੀ।

 ਟਰੰਪ ਨੇ ਅੱਗੇ ਲਿਖਿਆ ਕਿ ਈਰਾਨ ਦੇ ਸਰੈਂਡਰ ਤੋਂ ਬਾਅਦ ਅਤੇ ਇਕ ਮਹਾਨ ਅਤੇ ਸਵੀਕਾਰਯੋਗ ਨੇਤਾਵਾਂ ਦੀ ਚੋਣ ਪਿੱਛੋਂ ਅਸੀਂ, ਅਤੇ ਸਾਡੇ ਬਹੁਤ ਸਾਰੇ ਸ਼ਾਨਦਾਰ ਅਤੇ ਬਹੁਤ ਬਹਾਦਰ ਸਹਿਯੋਗੀ ਅਤੇ ਭਾਈਵਾਲ, ਈਰਾਨ ਨੂੰ ਤਬਾਹੀ ਦੇ ਕੰਢੇ ਤੋਂ ਵਾਪਸ ਲਿਆਉਣ ਲਈ ਅਣਥੱਕ ਮਿਹਨਤ ਕਰਾਂਗੇ। ਇਸਨੂੰ ਆਰਥਿਕ ਤੌਰ 'ਤੇ ਪਹਿਲਾਂ ਨਾਲੋਂ ਵੀ ਵੱਧ ਬਿਹਤਰ ਅਤੇ ਮਜ਼ਬੂਤ ​​ਬਣਾਵਾਂਗੇ। ਈਰਾਨ ਦਾ ਭਵਿੱਖ ਬਹੁਤ ਵਧੀਆ ਹੋਵੇਗਾ। ਈਰਾਨ ਨੂੰ ਦੁਬਾਰਾ ਮਹਾਨ ਬਣਾਓ।
 

 

ਪਿਛਲੀ ਖ਼ਬਰ ਵਿਸ਼ਵ ਅਰਥਵਿਵਸਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਮੱਧ ਪੂਰਬ ਸੰਕਟ : ਰਾਜਨਾਥ ਅਗਲੀ ਖ਼ਬਰ ਸ੍ਰੀ ਚੋਲਾ ਸਾਹਿਬ ਦੇ ਮੇਲੇ ਮੌਕੇ ਗੋਲਕ ਨੂੰ ਅੱਗ ਲੱਗੀ