22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਦੇਸ਼ ਦੀ ਜਨਤਾ ਉੱਪਰ 80,000 ਕਰੋੜ ਰੁਪਏ ਦਾ ਬੋਝ ਪਾਵੇਗਾ, ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰਨ 'ਤੇ - ਸੰਜੇ ਸਿੰਘ

ਨਵੀਂ ਦਿੱਲੀ, 4 ਫਰਵਰੀ - 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ, "ਜੇਕਰ ਤੁਸੀਂ ਅਮਰੀਕਾ ਦੇ ਇਸ਼ਾਰੇ 'ਤੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੰਦੇ ਹੋ, ਤਾਂ ਇਸਦਾ ਸਿੱਧਾ ਅਸਰ ਭਾਰਤ ਦੇ...

ਅਜੀਤ ਡੈਸਕ 04-02-2026

 ਨਵੀਂ ਦਿੱਲੀ, 4 ਫਰਵਰੀ - 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ, "ਜੇਕਰ ਤੁਸੀਂ ਅਮਰੀਕਾ ਦੇ ਇਸ਼ਾਰੇ 'ਤੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੰਦੇ ਹੋ, ਤਾਂ ਇਸਦਾ ਸਿੱਧਾ ਅਸਰ ਭਾਰਤ ਦੇ ਲੋਕਾਂ 'ਤੇ ਪਵੇਗਾ। ਅਸੀਂ ਆਪਣੇ ਕੱਚੇ ਤੇਲ ਦਾ ਲਗਭਗ 40 ਫ਼ੀਸਦੀ ਰੂਸ ਤੋਂ ਖ਼ਰੀਦਦੇ ਹਾਂ। ਹੁਣ, ਅਮਰੀਕਾ ਕਹਿ ਰਿਹਾ ਹੈ ਕਿ ਭਾਰਤ ਨੂੰ ਰੂਸ ਤੋਂ ਤੇਲ ਨਹੀਂ ਖ਼ਰੀਦਣਾ ਚਾਹੀਦਾ, ਸਗੋਂ ਅਮਰੀਕਾ ਜਾਂ ਵੈਨੇਜ਼ੁਏਲਾ ਤੋਂ ਖ਼ਰੀਦਣਾ ਚਾਹੀਦਾ ਹੈ। ਜੇਕਰ ਅਸੀਂ ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰ ਦਿੰਦੇ ਹਾਂ, ਤਾਂ ਇਹ ਜਨਤਾ 'ਤੇ 80,000 ਕਰੋੜ ਰੁਪਏ ਦਾ ਬੋਝ ਪਾਵੇਗਾ... ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਮੰਤਰੀ ਨੇ ਸੰਸਦ ਵਿਚ ਨਹੀਂ ਦਿੱਤੇ... ਸਾਡਾ ਵਿਰੋਧ ਸੜਕਾਂ ਤੋਂ ਸੰਸਦ ਤੱਕ ਜਾਰੀ ਰਹੇਗਾ।"

ਪਿਛਲੀ ਖ਼ਬਰ ਗ੍ਰਹਿ ਮੰਤਰਾਲੇ ਵਲੋਂ ਤੁਰੰਤ ਪ੍ਰਭਾਵ ਨਾਲ ਮਨੀਪੁਰ ਵਿਚ ਰਾਸ਼ਟਰਪਤੀ ਸ਼ਾਸਨ ਖ਼ਤਮ ਕਰਨ ਦਾ ਐਲਾਨ ਅਗਲੀ ਖ਼ਬਰ ਪੰਜਾਬ ਵਿਚ ਚੋਣਾਂ ਨੂੰ ਲੈ ਕੇ ਅਕਾਲੀ ਭਾਜਪਾ ਦਾ ਨਹੀਂ ਹੋਵੇਗਾ ਕੋਈ ਚੋਣ ਗਠਜੋੜ - ਹਰਜੀਤ ਸਿੰਘ ਗਰੇਵਾਲ