25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕਾਰ ਵਲੋਂ ਸਕੂਟਰੀ ਨੂੰ ਟੱਕਰ ਮਾਰੇ ਜਾਣ 'ਤੇ 4 ਮੌਤਾਂ

ਮੁਕੇਰੀਆਂ (ਹੁਸ਼ਿਆਰਪੁਰ), 3 ਫਰਵਰੀ - ਹੁਸ਼ਿਆਰਪੁਰ ਦੇ ਮੁਕੇਰੀਆਂ ਵਿਖੇ ਬੀਤੀ ਦੇਰ ਰਾਤ ਕਾਰ ਅਤੇ ਸਕੂਟਰੀ ਦੀ ਟੱਕਰ ਵਿਚ ਸਕੂਟਰੀ ਸਵਾਰ ਚਾਰ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਕਾਰ ਸਵਾਰ ਵੀ ਜ਼ਖ਼ਮੀ...

ਅਜੀਤ ਡੈਸਕ 03-02-2026

ਮੁਕੇਰੀਆਂ (ਹੁਸ਼ਿਆਰਪੁਰ), 3 ਫਰਵਰੀ - ਹੁਸ਼ਿਆਰਪੁਰ ਦੇ ਮੁਕੇਰੀਆਂ ਵਿਖੇ ਬੀਤੀ ਦੇਰ ਰਾਤ ਕਾਰ ਅਤੇ ਸਕੂਟਰੀ ਦੀ ਟੱਕਰ ਵਿਚ ਸਕੂਟਰੀ ਸਵਾਰ ਚਾਰ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਕਾਰ ਸਵਾਰ ਵੀ ਜ਼ਖ਼ਮੀ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਕੇਰੀਆਂ ਦੇ ਭੰਗਾਲਾ ਚੁੰਗੀ ਤੋਂ ਥੋੜਾ ਅੱਗੇ ਰੋਡ ਦੇ ਉੱਤੇ ਇਕ ਟਰੱਕ ਸਾਈਡ 'ਤੇ ਪਹਿਲਾਂ ਤੋਂ ਹੀ ਖੜਾ ਸੀ । ਇਸ ਦੌਰਾਨ ਸਕੂਟਰੀ ਸਵਾਰ ਚਾਰ ਨੌਜਵਾਨ ਜੋ ਇਕ ਪੈਲਸ ਤੋਂ ਵਿਆਹ ਵਿਆਹ ਦਾ ਹਲਵਾਈਆਂ ਦਾ ਕੰਮ ਕਰਕੇ ਵਾਪਸ ਪਰਤ ਰਹੇ ਸਨ ਜਦੋਂ ਉਹ ਇਸ ਟਰੱਕ ਦੇ ਨਜ਼ਦੀਕ ਪਹੁੰਚੇ ਤਾਂ ਅੱਗੋਂ ਇਕ ਆਈ ਤੇਜ਼ ਰਫਤਾਰ ਕਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਚਾਰੋ ਟਰੱਕ ਦੇ ਵਿਚ ਜਾ ਵੱਜੇ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਕੇਰੀਆਂ ਪੁਲਿਸ ਨੇ ਲਾਸ਼ਾ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਮਜੀਠੀਆ ਦੀ ਰਿਹਾਈ ਸੰਬੰਧੀ ਅੱਜ ਮੁਹਾਲੀ ਅਦਾਲਤ ਵਿਚ ਜ਼ਮਾਨਤੀ ਮੁਚਲਕੇ ਦੀਆਂ ਸ਼ਰਤਾਂ ’ਤੇ ਫ਼ੈਸਲਾ ਅਗਲੀ ਖ਼ਬਰ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਅਕਾਲੀ ਵਰਕਰਾਂ ਵਲੋਂ ਜਥੇਦਾਰ ਲਾਲਕਾ ਦੀ ਅਗਵਾਈ ਹੇਠ ਢੋਲ ਢਮੱਕਾ ਸ਼ੁਰੂ