27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

2 ਪਿਸਤੌਲ, 2 ਜ਼ਿੰਦਾ ਰੌਂਦ ਤੇ ਦੋ ਮੈਗਜ਼ੀਨਾਂ ਸਣੇ ਇਕ ਨੌਜਵਾਨ ਕਾਬੂ

ਸੰਗਤ ਮੰਡੀ, 2 ਫਰਵਰੀ ( ਦੀਪਕ ਸ਼ਰਮਾ)-ਸੀ. ਆਈ. 1 ਬਠਿੰਡਾ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਸੰਗਤ ਥਾਣਾ ਅਧੀਨ ਪੈਂਦੇ ਪਿੰਡ ਸੰਗਤ ਕਲਾਂ ਦੇ ਇਕ ਨੌਜਵਾਨ ਪਾਸੋਂ 2 ਜ਼ਿੰਦਾ ਰੌਂਦ...

ਅਜੀਤ ਡੈਸਕ 02-02-2026

ਸੰਗਤ ਮੰਡੀ, 2 ਫਰਵਰੀ ( ਦੀਪਕ ਸ਼ਰਮਾ)-ਸੀ. ਆਈ. 1 ਬਠਿੰਡਾ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਸੰਗਤ ਥਾਣਾ ਅਧੀਨ ਪੈਂਦੇ ਪਿੰਡ ਸੰਗਤ ਕਲਾਂ ਦੇ ਇਕ ਨੌਜਵਾਨ ਪਾਸੋਂ 2 ਜ਼ਿੰਦਾ ਰੌਂਦ, 2 ਮੈਗਜ਼ੀਨ ਅਤੇ ਦੋ ਪਿਸਤੌਲ ਬਰਾਮਦ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ।

ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਸੀ. ਆਈ. 1 ਦੀ ਪੁਲਿਸ ਪਾਰਟੀ ਜਿਸ ਦੀ ਅਗਵਾਈ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਕਰ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਸੰਗਤ ਕਲਾਂ ਦੇ ਪੈਟਰੋਲ ਪੰਪ ਕੋਲ ਪਹੁੰਚੀ ਤਾਂ ਇਕ ਨੌਜਵਾਨ ਨੂੰ ਕਾਬੂ ਕਰਕੇ ਉਸਦੇ ਕੋਲੋਂ 2 ਪਿਸਤੌਲ, 2 ਮੈਗਜ਼ੀਨ ਤੇ 2 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ, ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਅਕਾਸ਼ ਪੁੱਤਰ ਪੱਪੂ ਰਾਮ ਵਾਸੀ ਸੰਗਤ ਕਲਾਂ ਵਜੋਂ ਹੋਈ ਹੈ, ਜਿਸ ਦੇ ਖਿਲਾਫ ਥਾਣਾ ਸੰਗਤ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀ.ਐਸ.ਪੀ. ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਅੱਜ ਇਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਕਿ ਹੋਰ ਵੀ ਡੁੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਸਕੇ।

ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨਾਲ ਸੱਚਾਈ ਸਾਹਮਣੇ ਆਈ-ਡਾ. ਚੀਮਾ ਅਗਲੀ ਖ਼ਬਰ ਜਲੰਧਰ ਦੇ ਸੋਫੀ ਪਿੰਡ ਨੇੜੇ ਕਿਸਾਨਾਂ ਨੇ ਲਾਇਆ ਧਰਨਾ, ਤਸਵੀਰਾਂ ਆਈਆਂ ਸਾਹਮਣੇ