28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਰਾਸ਼ਟਰਪਤੀ ਦੇ ਭਾਸ਼ਣ ’ਤੇ ਭਾਜਪਾ ਦੇ ਹੋਣਗੇ ਪੰਜ ਬੁਲਾਰੇ- ਕਿਰਨ ਰਿਜਿਜੂ

ਨਵੀਂ ਦਿੱਲੀ, 2 ਫਰਵਰੀ - ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਅੱਜ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਦਾ ਪ੍ਰਸਤਾਵ ’ਤੇ ਭਾਜਪਾ ਦੇ ਪੰਜ ਬੁਲਾਰੇ ਹੋਣਗੇ ਕਿਉਂਕਿ ਕੁੱਲ....

ਅਜੀਤ ਡੈਸਕ 02-02-2026

ਨਵੀਂ ਦਿੱਲੀ, 2 ਫਰਵਰੀ - ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਅੱਜ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਦਾ ਪ੍ਰਸਤਾਵ ’ਤੇ ਭਾਜਪਾ ਦੇ ਪੰਜ ਬੁਲਾਰੇ ਹੋਣਗੇ ਕਿਉਂਕਿ ਕੁੱਲ ਨਿਰਧਾਰਤ ਸਮਾਂ 18 ਘੰਟੇ ਹੈ। ਇਸ ਅਨੁਸਾਰ ਸਾਡੇ ਕੋਲ ਭਾਸ਼ਣ ਲਈ ਤਿੰਨ ਦਿਨ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ 4 ਫਰਵਰੀ ਦੀ ਸ਼ਾਮ ਨੂੰ ਜਵਾਬ ਦੇਣਗੇ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕਿਉਂਕਿ ਐਨ.ਡੀ.ਏ. ਨੂੰ ਲਗਭਗ 55% ਸਮਾਂ ਮਿਲੇਗਾ, ਇਸ ਲਈ ਅੱਜ ਪੰਜ ਤੋਂ ਛੇ ਬੁਲਾਰੇ ਹੋਣਗੇ।

ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਸਰਬਾਨੰਦ ਸੋਨੋਵਾਲ ਵਲੋਂ ਪ੍ਰਸਤਾਵ ਪੇਸ਼ ਕਰਨ ਅਤੇ ਤੇਜਸਵੀ ਸੂਰਿਆ ਵਲੋਂ ਇਸ ਦਾ ਸਮਰਥਨ ਕਰਨ ਤੋਂ ਬਾਅਦ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਬੋਲਣਗੇ।

ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਪੁੱਜੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਗਲੀ ਖ਼ਬਰ ਗ੍ਰੈਮੀ ਐਵਾਰਡ 2026: ਤਿੱਬਤੀ ਅਧਿਆਤਮਿਕ ਗੁਰੂ ਦਲਾਈ ਲਾਮਾ ਨੇ ਜਿੱਤਿਆ ਪਹਿਲਾ ਗ੍ਰੈਮੀ ਐਵਾਰਡ