28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਰਾਤਾ ਦਾ ਖਾਣ ਖਾਣ ਤੋਂ ਬਾਅਦ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਵਿਗੜੀ ਸਿਹਤ

ਗੁਰਦਾਸਪੁਰ, 2 ਫਰਵਰੀ- ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਦੇ ਕਰੀਬ ਦੱਸ ਵਿਦਿਆਰਥੀਆਂ ਦੀ ਸਿਹਤ ਅਚਾਨਕ ਵਿਗੜ ਗਈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ....

ਅਜੀਤ ਡੈਸਕ 02-02-2026

ਗੁਰਦਾਸਪੁਰ, 2 ਫਰਵਰੀ- ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਦੇ ਕਰੀਬ ਦੱਸ ਵਿਦਿਆਰਥੀਆਂ ਦੀ ਸਿਹਤ ਅਚਾਨਕ ਵਿਗੜ ਗਈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਨੇ ਕਿਹਾ ਕਿ ਅਸੀਂ ਰਾਤ ਦਾ ਖਾਣਾ ਖਾਧਾ ਸੀ, ਜਿਸ ਤੋਂ ਬਾਅਦ ਸਾਡੀ ਸਿਹਤ ਖ਼ਰਾਬ ਹੋ ਗਈ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਬੱਚਿਆਂ ਨੂੰ ਫੂਡ ਪੋਇਜ਼ਨਿੰਗ ਹੋਈ ਹੋਵੇ। ਉਥੇ ਹੀ ਬੱਚਿਆਂ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਸਕੂਲ ਵਲੋਂ ਸਹੀ ਖਾਣਾ ਨਾ ਦੇਣ ’ਤੇ ਅਸੀਂ ਪਹਿਲਾਂ ਵੀ ਇਕ ਦੋ ਵਾਰ ਸ਼ਿਕਾਇਤ ਕੀਤੀ ਹੈ ਬੱਚਿਆਂ ਨੇ ਕਿਹਾ ਕਿ 8:30 ਵਜੇ 8 ਤੋਂ 10 ਬੱਚਿਆਂ ਦੀ ਸਿਹਤ ਇਕਦਮ ਵਿਗੜ ਗਈ, ਜਿਸ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਭਰਤੀ ਕਰਾਇਆ ਗਿਆ।

ਇਸ ਸੰਬੰਧ ਵਿਚ ਸਕੂਲ ਦੇ ਪ੍ਰਿੰਸੀਪਲ ਰਾਜੀਵ ਮਹਾਜਨ ਨੇ ਕਿਹਾ ਕਿ ਸਕੂਲ ਵਿਚ ਬੱਚਿਆਂ ਨੂੰ ਬਿਲਕੁਲ ਸਾਫ਼ ਸੁਥਰਾ ਖਾਣਾ ਦਿੱਤਾ ਜਾਂਦਾ ਹੈ । ਬੱਚਿਆਂ ਦੀ ਸਿਹਤ ਅਚਾਨਕ ਖਰਾਬ ਹੋਈ ਹੈ। ਮੈਂ ਅੱਜ ਛੁੱਟੀ ’ਤੇ ਸੀ ਤੇ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਸਿਵਲ ਹਸਪਤਾਲ ਆਇਆ ਹਾਂ।
ਪਤਾ ਲੱਗਿਆ ਹੈ ਕਿ ਬੀਤੇ ਦਿਨ ਇਨ੍ਹਾਂ ਬੱਚਿਆਂ ਨੂੰ ਆਇਰਨ ਦੀ ਗੋਲੀ ਵੀ ਦਿੱਤੀ ਗਈ ਸੀ, ਸ਼ਾਇਦ ਉਸ ਨਾਲ ਇਨ੍ਹਾਂ ਬੱਚਿਆਂ ਨੂੰ ਸਮੱਸਿਆ ਆਈ ਹੋਵੇ, ਪਰ ਬੱਚਿਆਂ ਦੀ ਹਾਲਤ ਬਿਲਕੁਲ ਸਥਿਰ ਹੈ।

ਪਿਛਲੀ ਖ਼ਬਰ ਸਿੱਖ ਪਰਿਵਾਰਾਂ ਨੂੰ ਚਾਹੀਦਾ ਹੈ ਕਿ ਉਹ ਦਸਤਾਰਬੰਦੀ ਸਮਾਗਮ ਜਰੂਰ ਕਰਨ- ਯੁਵਰਾਜ ਅਭੀਉਦੇ ਪ੍ਰਤਾਪ ਸਿੰਘ ਅਗਲੀ ਖ਼ਬਰ ਐਸ.ਜੀ.ਪੀ.ਸੀ. ਪ੍ਰਧਾਨ ਐਡਵੋਕੇਟ ਧਾਮੀ ਪਹੁੰਚੇ ਨਾਭਾ ਦੇ ਸ਼ਾਹੀ ਹੀਰਾ ਮਹਿਲ