29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-01-2026

ਦੋ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਮੋਟਰਸਾਈਕਲ ਚਾਲਕ ਦੇ ਸਿਰ ਤੋਂ ਲੰਘਿਆ ਟਰੱਕ, ਮੌਕੇ ’ਤੇ ਹੀ ਦਰਦਨਾਕ ਮੌਤ

ਕਪੂਰਥਲਾ, 8 ਜਨਵਰੀ (ਅਮਨਜੋਤ ਸਿੰਘ ਵਾਲੀਆ)- ਕਪੂਰਥਲਾ ਵਿਚ ਅੱਜ ਸਵੇਰੇ ਦੋ ਮੋਟਰਸਾਈਕਲਾਂ ਵਿਚਕਾਰ ਭਿਆਨਕ ਟੱਕਰ ਹੋ ਗਈ, ਜਿਸ ਵਿਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ....

ਅਜੀਤ ਡੈਸਕ 08-01-2026

ਕਪੂਰਥਲਾ, 8 ਜਨਵਰੀ (ਅਮਨਜੋਤ ਸਿੰਘ ਵਾਲੀਆ)- ਕਪੂਰਥਲਾ ਵਿਚ ਅੱਜ ਸਵੇਰੇ ਦੋ ਮੋਟਰਸਾਈਕਲਾਂ ਵਿਚਕਾਰ ਭਿਆਨਕ ਟੱਕਰ ਹੋ ਗਈ, ਜਿਸ ਵਿਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਸਰਕੂਲਰ ਰੋਡ 'ਤੇ ਸਵੇਰੇ ਵਾਪਰਿਆ। ਆਹਮੋ-ਸਾਹਮਣੇ ਟੱਕਰ ਤੋਂ ਬਾਅਦ ਇਕ ਮੋਟਰਸਾਈਕਲ ਸਵਾਰ ਸੜਕ 'ਤੇ ਡਿੱਗ ਗਿਆ, ਜਿਸ ਦੇ ਸਿਰ ਤੋਂ ਟਰੱਕ ਦਾ ਟਾਇਰ ਲੰਘ ਗਿਆ। ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਐਸ.ਐਸ.ਐਫ਼. ਟੀਮ, ਪੀ.ਸੀ.ਆਰ. ਅਤੇ ਸਿਟੀ ਪੁਲਿਸ ਮੌਕੇ 'ਤੇ ਪਹੁੰਚੀ, ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਮ੍ਰਿਤਕ ਨੌਜਵਾਨ ਦੀ ਪਛਾਣ ਗੌਰਵ ਪੁੱਤਰ ਲਾਲਚੰਦ ਵਾਸੀ ਪੁਰਾਣਾ ਦਾਣਾ ਮੰਡੀ, ਕਪੂਰਥਲਾ ਵਜੋਂ ਹੋਈ ਹੈ।

ਉਹ ਸਵੇਰੇ ਕੰਮ ਲਈ ਘਰੋਂ ਨਿਕਲਿਆ ਸੀ। ਪੁਲਿਸ ਜਾਣਕਾਰੀ ਅਨੁਸਾਰ ਦਸ਼ਮੇਸ਼ ਕਲੋਨੀ ਦਾ ਰਹਿਣ ਵਾਲਾ ਹਰਸ਼ ਪੰਡਿਤ ਆਪਣੇ ਮੋਟਰਸਾਈਕਲ 'ਤੇ ਸਰਕੂਲਰ ਰੋਡ 'ਤੇ ਜਾ ਰਿਹਾ ਸੀ, ਇਸੇ ਦੌਰਾਨ ਉਸ ਦੀ ਟੱਕਰ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ, ਜਿਸ ’ਤੇ ਗੌਰਵ ਸਵਾਰ ਸੀ, ਨਾਲ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਸੜਕ 'ਤੇ ਡਿੱਗ ਗਏ। ਪਿੱਛੇ ਤੋਂ ਆ ਰਹੇ ਇਕ ਟਰੱਕ ਦਾ ਪਿਛਲਾ ਟਾਇਰ ਗੌਰਵ ਦੇ ਸਿਰ ਤੋਂ ਲੰਘ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਇਸ ਸਮੇਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਰੂਪਨਗਰ ਅਦਾਲਤੀ ਕੰਪਲੈਕਸ ਨੂੰ ਵੀ ਮਿਲੀ ਬੰਬ ਦੀ ਧਮਕੀ ਅਗਲੀ ਖ਼ਬਰ ਸੋਮਨਾਥ ਸਵਾਭੀਮਾਨ ਪਰਵ: ਪ੍ਰਧਾਨ ਮੰਤਰੀ ਮੋਦੀ ਨੇ ਸੋਮਨਾਥ ਮੰਦਰ ਨਾਲ ਜੁੜੇ ਪਲਾਂ ਨੂੰ ਕੀਤਾ ਯਾਦ