07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਹਲਕਾ ਜਲਾਲਾਬਾਦ ਦੇ ਹੁਣ ਤੱਕ ਬਲਾਕ ਸੰਮਤੀ ਦੇ ਐਲਾਨੇ ਗਏ 4 ਜ਼ੋਨਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ

ਜਲਾਲਾਬਾਦ (ਫ਼ਾਜ਼ਿਲਕਾ),17 ਦਸੰਬਰ (ਜਤਿੰਦਰ ਪਾਲ ਸਿੰਘ)-ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚ ਜਲਾਲਾਬਾਦ ਹਲਕੇ ਦੇ ਐਲਾਨ ਕੀਤੇ ਗਏ ਨਤੀਜਿਆਂ ਵਿਚ ਹੁਣ ਤੱਕ 4 ਸੀਟਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਜ਼ੋਨ ਨੰ 1 ਜਲਾਲਾਬਾਦ ਰੂਰਲ ਤੋਂ ਆਮ ਆਦਮੀ ਪਾਰਟੀ ਦੀ...

ਅਜੀਤ ਡੈਸਕ 17-12-2025

ਜਲਾਲਾਬਾਦ (ਫ਼ਾਜ਼ਿਲਕਾ),17 ਦਸੰਬਰ (ਜਤਿੰਦਰ ਪਾਲ ਸਿੰਘ)-ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚ ਜਲਾਲਾਬਾਦ ਹਲਕੇ ਦੇ ਐਲਾਨ ਕੀਤੇ ਗਏ ਨਤੀਜਿਆਂ ਵਿਚ ਹੁਣ ਤੱਕ 4 ਸੀਟਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਜ਼ੋਨ ਨੰ 1 ਜਲਾਲਾਬਾਦ ਰੂਰਲ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੀਮਾ ਰਾਣੀ ਜੇਤੂ ਰਹੇ ਹਨ। ਉਨ੍ਹਾਂ ਨੇ ਕੁੱਲ ਪੋਲ ਹੋਈਆਂ 2392 ਵੋਟਾਂ ਵਿਚੋਂ 888 ਵੋਟਾਂ ਪ੍ਰਾਪਤ ਕੀਤੀਆਂ ਹਨ। ਜ਼ੋਨ ਨੰ 2 ਬਲਾਕ ਗੁਮਾਨੀ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੁਰਿੰਦਰ ਕੁਮਾਰ 1627 ਲੈ ਕੇ ਜੇਤੂ ਰਹੇ। ਜ਼ੋਨ ਨੰ 3 ਪ੍ਰਭਾਤ ਸਿੰਘ ਵਾਲਾ ਉਤਾੜ ਤੋਂ ਆਮ ਆਦਮੀ ਪਾਰਟੀ ਦੇ ਚਰਨਜੀਤ ਸਿੰਘ 1197 ਵੋਟਾਂ ਲੈ ਕੇ ਜੇਤੂ ਰਹੇ ਹਨ। ਜ਼ੋਨ ਨੰ 4 ਬਲਾਕ ਸੰਮਤੀ ਆਲਮ ਕੇ ਉਤਾੜ ਤੋਂ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ1274 ਵੋਟਾਂ ਲੈ ਕੇ ਜੇਤੂ ਰਹੇ ਹਨ।

ਪਿਛਲੀ ਖ਼ਬਰ ਬਲਾਕ ਸੰਮਤੀ ਮਾਜਰੀ ਦੇ ਜੈਂਤੀ ਮਾਝੀ ਜ਼ੋਨ ਤੋਂ ਅਕਾਲੀ ਦਲ ਦੀ ਉਮੀਦਵਾਰ ਗੁਰਦੀਪ ਕੌਰ ਜੇਤੂ ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਧੌਲਾ ਤੋਂ ਅਕਾਲੀ ਦਲ ਬਾਦਲ ਦਾ ਉਮੀਦਵਾਰ ਜੇਤੂ