06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2025

ਕੈਨੇਡਾ ਵਿਚ 2 ਨਵੰਬਰ ਨੂੰ ਸਮੇਂ ਵਿਚ ਆਵੇਗੀ ਤਬਦੀਲੀ, ਇਕ ਘੰਟਾ ਘੜੀਆਂ ਘੁੰਮਾਈਆਂ ਜਾਣਗੀਆਂ ਪਿੱਛੇ

ਕੈਲਗਰੀ, 31 ਅਕਤੂਬਰ (ਜਸਜੀਤ ਸਿੰਘ ਧਾਮੀ)- ਕੈਨੇਡਾ ਦੀਆਂ ਘੜੀਆਂ ਦਾ ਸਮਾਂ ਇਕ ਘੰਟਾ ਪਿਛੇ ਹੋਣ ਜਾ ਰਿਹਾ ਹੈ। ਇਹ ਸਮਾਂ ਪਹਿਲੀ ਨਵੰਬਰ ਦੀ ਰਾਤ ਅਤੇ 2 ਨਵੰਬਰ ਨੂੰ ਤੜਕਸਾਰ ਬਦਲ....

ਅਜੀਤ ਡੈਸਕ 31-10-2025

ਕੈਲਗਰੀ, 31 ਅਕਤੂਬਰ (ਜਸਜੀਤ ਸਿੰਘ ਧਾਮੀ)- ਕੈਨੇਡਾ ਦੀਆਂ ਘੜੀਆਂ ਦਾ ਸਮਾਂ ਇਕ ਘੰਟਾ ਪਿੱਛੇ ਹੋਣ ਜਾ ਰਿਹਾ ਹੈ। ਇਹ ਸਮਾਂ ਪਹਿਲੀ ਨਵੰਬਰ ਦੀ ਰਾਤ ਅਤੇ 2 ਨਵੰਬਰ ਨੂੰ ਤੜਕਸਾਰ ਬਦਲ ਜਾਵੇਗਾ। ਇਥੇ ਦੱਸਣਯੋਗ ਹੈ ਕਿ ਕੈਨੇਡਾ ਵਿਚ 6 ਮਹੀਨੇ ਬਾਅਦ ਘੜੀਆਂ ਦਾ ਸਮਾਂ ਬਦਲਦਾ ਹੈ। ਇਹ ਸਮਾਂ ਮਾਰਚ ਦੇ ਦੂਜੇ ਐਤਵਾਰ ਅਤੇ ਨਵੰਬਰ ਦੇ ਪਹਿਲੇ ਹਫ਼ਤੇ ਦੇ ਐਤਵਾਰ ਨੂੰ ਬਦਲਦਾ ਹੈ। ਕੈਨੇਡਾ ਦੇ ਸਾਰੇ ਸ਼ਹਿਰਾਂ ਵਿਚ ਜੋ ਸਮਾਂ ਇਸ ਸਮੇਂ ਚੱਲ ਰਿਹਾ ਹੈ, ਉਸ ਵਿਚ ਇਕ ਘੰਟਾ ਘੜੀਆਂ ਨੂੰ ਪਿੱਛੇ ਵੱਲ ਘੁੰਮਾ ਦਿੱਤਾ ਜਾਵੇਗਾ|

ਪਿਛਲੀ ਖ਼ਬਰ ਪੱਛਮੀ ਬੰਗਾਲ: ਖੱਡ ’ਚ ਡਿੱਗੀ ਕਾਰ, ਤਿੰਨ ਦੀ ਮੌਤ ਅਗਲੀ ਖ਼ਬਰ ਸਰਦਾਰ ਪਟੇਲ ਦੀ 150ਵੀਂ ਜਯੰਤੀ,ਪ੍ਰਧਾਨ ਮੰਤਰੀ ਮੋਦੀ ਵਲੋਂ ਸ਼ਰਧਾਂਜਲੀ ਭੇਟ