08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2025

ਬਹਿਰਾਈਚ ਵਿਚ ਕਿਸ਼ਤੀ ਪਲਟੀ, 24 ਲਾਪਤਾ,ਖੋਜ ਮੁਹਿੰਮ ਜਾਰੀ

ਬਹਿਰਾਈਚ (ਯੂ.ਪੀ.) - ਬਹਿਰਾਈਚ ਵਿਚ ਕੌਡਿਆਲਾ ਨਦੀ ਵਿਚ ਇਕ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿਚ ਇਕ 60 ਸਾਲਾ ਔਰਤ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ 6 ਲੋਕਾਂ ਨੂੰ ਬਚਾਇਆ...

ਅਜੀਤ ਡੈਸਕ 29-10-2025

ਬਹਿਰਾਈਚ (ਯੂ.ਪੀ.) - ਬਹਿਰਾਈਚ ਵਿਚ ਕੌਡਿਆਲਾ ਨਦੀ ਵਿਚ ਇਕ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿਚ ਇਕ 60 ਸਾਲਾ ਔਰਤ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ 6 ਲੋਕਾਂ ਨੂੰ ਬਚਾਇਆ, ਜਦੋਂ ਕਿ 24 ਤੋਂ ਵੱਧ ਲੋਕ ਲਾਪਤਾ ਹਨ। ਸੂਚਨਾ ਮਿਲਣ 'ਤੇ ਪੁਲਿਸ ਅਤੇ ਐੱਸ.ਡੀ.ਆਰ.ਐੱਫ. ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ। ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਇਹ ਘਟਨਾ ਸੁਜੌਲੀ ਥਾਣਾ ਖੇਤਰ ਵਿਚ ਵਾਪਰੀ। ਪਿੰਡ ਵਾਸੀ ਕਿਸ਼ਤੀ ਰਾਹੀਂ ਭਰਤਪੁਰ ਜਾ ਰਹੇ ਸਨ।

ਭਰਤਪੁਰ ਕਟਾਰਨੀਆ ਘਾਟ ਵਾਈਲਡ ਲਾਈਫ ਰੇਂਜ ਦਾ ਇਕ ਪਿੰਡ ਹੈ। ਇੱਥੋਂ ਦੇ ਪਿੰਡ ਵਾਸੀ ਕੌਡਿਆਲਾ ਨਦੀ ਰਾਹੀਂ ਕਿਸ਼ਤੀ ਰਾਹੀਂ ਲਖੀਮਪੁਰ ਦੇ ਖੈਰਤੀਆ ਪਿੰਡ ਜਾਂਦੇ ਹਨ ।

ਪਿਛਲੀ ਖ਼ਬਰ ਬਿਹਾਰ ਚੋਣਾਂ : ਪ੍ਰਧਾਨ ਮੰਤਰੀ ਮੋਦੀ 30 ਅਕਤੂਬਰ ਨੂੰ ਛਪਰਾ ਦੇ ਮੁਜ਼ੱਫਰਪੁਰ ਵਿਚ ਕਰਨਗੇ ਰੈਲੀਆਂ ਅਗਲੀ ਖ਼ਬਰ ਗਾਇਕ ਜ਼ੁਬੀਨ ਗਰਗ ਮੌਤ ਮਾਮਲੇ 'ਤੇ ਐਸ.ਆਈ.ਟੀ. ਟੀਮ ਮੁਖੀ ਦਾ ਵੱਡਾ ਬਿਆਨ