25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2025

ਏਕਤਾ ਕਪੂਰ ਵਿਰੁੱਧ ਸ਼ਿਕਾਇਤ 'ਤੇ ਜਾਂਚ ਰਿਪੋਰਟ ਜਮ੍ਹਾ ਨਾ ਕਰਨ 'ਤੇ ਪੁਲਿਸ ਨੂੰ ਅਦਾਲਤ ਦਾ ਨੋਟਿਸ

ਮੁੰਬਈ, 4 ਜੁਲਾਈ (ਪੀ.ਟੀ.ਆਈ.)-ਮੁੰਬਈ ਦੀ ਇਕ ਅਦਾਲਤ ਨੇ ਫਿਲਮ ਤੇ ਟੈਲੀਵਿਜ਼ਨ ਨਿਰਮਾਤਾ ਏਕਤਾ ਕਪੂਰ ਵਿਰੁੱਧ ਉਸਦੀ ਇਕ ਵੈਬ ਸੀਰੀਜ਼ 'ਚ ਭਾਰਤੀ ਫ਼ੌਜ ਦਾ ਅਪਮਾਨ ਕਰਨ ਦੇ ਦੋਸ਼ 'ਚ ਦਾਇਰ...

ਅਜੀਤ ਡੈਸਕ 05-07-2025

ਵੈਬ ਸੀਰੀਜ਼ 'ਚ ਭਾਰਤੀ ਫ਼ੌਜ ਦਾ ਅਪਮਾਨ ਕਰਨ ਦੇ ਦੋਸ਼
ਮੁੰਬਈ, 4 ਜੁਲਾਈ (ਪੀ.ਟੀ.ਆਈ.)-ਮੁੰਬਈ ਦੀ ਇਕ ਅਦਾਲਤ ਨੇ ਫਿਲਮ ਤੇ ਟੈਲੀਵਿਜ਼ਨ ਨਿਰਮਾਤਾ ਏਕਤਾ ਕਪੂਰ ਵਿਰੁੱਧ ਉਸਦੀ ਇਕ ਵੈਬ ਸੀਰੀਜ਼ 'ਚ ਭਾਰਤੀ ਫ਼ੌਜ ਦਾ ਅਪਮਾਨ ਕਰਨ ਦੇ ਦੋਸ਼ 'ਚ ਦਾਇਰ ਅਪਰਾਧਿਕ ਸ਼ਿਕਾਇਤ 'ਚ ਜਾਂਚ ਰਿਪੋਰਟ ਜਮ੍ਹਾ ਨਾ ਕਰਨ 'ਤੇ ਸ਼ਹਿਰ ਦੀ ਪੁਲਿਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ | ਜਾਂਚ ਰਿਪੋਰਟ 9 ਮਈ ਤੱਕ ਜਮ੍ਹਾ ਕੀਤੀ ਜਾਣੀ ਸੀ | ਬਾਂਦਰਾ ਦੀ ਮੈਜਿਸਟਰੇਟ ਅਦਾਲਤ ਨੇ ਫਰਵਰੀ 'ਚ ਖਾਰ ਪੁਲਿਸ ਨੂੰ ਧਾਰਾ 202 ਦੇ ਤਹਿਤ ਕਪੂਰ ਤੇ ਹੋਰਾਂ ਵਿਰੁੱਧ ਸ਼ਿਕਾਇਤ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ | ਇਸ ਧਾਰਾ ਦੇ ਤਹਿਤ ਇਕ ਮੈਜਿਸਟਰੇਟ ਅਪਰਾਧਿਕ ਸ਼ਿਕਾਇਤ ਦੀ ਜਾਂਚ ਕਰ ਸਕਦਾ ਹੈ ਜਾਂ ਪੁਲਿਸ ਨੂੰ ਅਜਿਹਾ ਕਰਨ ਲਈ ਨਿਰਦੇਸ਼ ਦੇ ਸਕਦਾ ਹੈ | ਮੈਜਿਸਟਰੇਟ ਅਦਾਲਤ ਨੇ ਪੁਲਿਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਕਿਉਂਕਿ ਪੁਲਿਸ ਨੇ ਅਜੇ ਤੱਕ ਰਿਪੋਰਟ ਜਮ੍ਹਾ ਨਹੀਂ ਕੀਤੀ ਹੈ | ਇਹ ਸ਼ਿਕਾਇਤ ਯੂਟਿਊਬਰ ਵਿਕਾਸ ਪਾਠਕ ਵਲੋਂ ਦਾਇਰ ਕੀਤੀ ਗਈ ਸੀ, ਜਿਸਨੂੰ 'ਹਿੰਦੁਸਤਾਨੀ ਭਾਊ' ਵੀ ਕਿਹਾ ਜਾਂਦਾ ਹੈ | ਸ਼ਿਕਾਇਤ 'ਚ ਕਿਹਾ ਗਿਆ ਕਿ ਦੋਸ਼ੀਆਂ ਨੇ ਇਕ ਨੀਵੀਂ ਪੱਧਰ 'ਤੇ ਡਿੱਗ ਕੇ ਭਾਰਤੀ ਫੌਜ ਦੀ ਫੌਜੀ ਵਰਦੀ ਨੂੰ ਰਾਸ਼ਟਰੀ ਚਿੰਨ੍ਹ ਦੇ ਨਾਲ ਗੈਰ-ਕਾਨੂੰਨੀ ਜਿਨਸੀ ਕੰਮ 'ਚ ਦਰਸਾ ਕੇ ਬੇਸ਼ਰਮੀ ਨਾਲ ਸਾਡੇ ਦੇਸ਼ ਦੀ ਸ਼ਾਨ ਤੇ ਮਾਣ ਨੂੰ ਨਿਸ਼ਾਨਾ ਬਣਾਇਆ ਹੈ |

ਪਿਛਲੀ ਖ਼ਬਰ ਈ.ਡੀ. ਵਲੋਂ ਸੋਨਾ ਤਸਕਰੀ ਮਾਮਲੇ 'ਚ ਅਦਾਕਾਰਾ ਰਾਣਿਆ ਰਾਓ ਦੀ 34 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਅਗਲੀ ਖ਼ਬਰ ਅਰਿਜੀਤ ਸਿੰਘ 'ਸਪੋਟੀਫਾਈ' 'ਤੇ ਸਭ ਤੋਂ ਵੱਧ ਸੁਣੇ ਜਾਣ ਵਾਲੇ ਗਾਇਕ