26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2025

ਅਰਿਜੀਤ ਸਿੰਘ 'ਸਪੋਟੀਫਾਈ' 'ਤੇ ਸਭ ਤੋਂ ਵੱਧ ਸੁਣੇ ਜਾਣ ਵਾਲੇ ਗਾਇਕ

ਨਵੀਂ ਦਿੱਲੀ, 4 ਜੁਲਾਈ (ਪੀ.ਟੀ.ਆਈ.)-'ਤੁਮ ਹੀ ਹੋ' ਗਾਇਕ ਅਰਿਜੀਤ ਸਿੰਘ ਗਲੋਬਲ ਪੌਪ ਸਟਾਰ ਟੇਲਰ ਸਵਿਫਟ ਤੇ ਐਡ ਸ਼ੀਰਨ ਨੂੰ ਪਿੱਛੇ ਛੱਡਦੇ ਹੋਏ 151 ਮਿਲੀਅਨ ਫਾਲੋਅਰਜ਼ ...

ਅਜੀਤ ਡੈਸਕ 05-07-2025

ਨਵੀਂ ਦਿੱਲੀ, 4 ਜੁਲਾਈ (ਪੀ.ਟੀ.ਆਈ.)-'ਤੁਮ ਹੀ ਹੋ' ਗਾਇਕ ਅਰਿਜੀਤ ਸਿੰਘ ਗਲੋਬਲ ਪੌਪ ਸਟਾਰ ਟੇਲਰ ਸਵਿਫਟ ਤੇ ਐਡ ਸ਼ੀਰਨ ਨੂੰ ਪਿੱਛੇ ਛੱਡਦੇ ਹੋਏ 151 ਮਿਲੀਅਨ ਫਾਲੋਅਰਜ਼ ਨਾਲ ਸੰਗੀਤ ਸਟਰੀਮਿੰਗ ਪਲੇਟਫਾਰਮ 'ਸਪੋਟੀਫਾਈ' 'ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਗਾਇਕ ਬਣ ਗਏ ਹਨ | ਅਮਰੀਕੀ ਗਾਇਕ ਟੇਲਰ ਸਵਿਫਟ, ਜੋ ਕਿ ਪੌਪ ਸੰਗੀਤ ਸਰਕਟ ਦੇ ਸਭ ਤੋਂ ਵੱਡੇ ਨਾਵਾਂ 'ਚੋਂ ਇਕ ਹੈ, 139.6 ਮਿਲੀਅਨ ਫਾਲੋਅਰਜ਼ ਨਾਲ ਦੂਜੇ ਸਥਾਨ 'ਤੇ ਹੈ ਤੇ ਬਿ੍ਟੇਨ ਦੇ ਐਡ ਸ਼ੀਰਨ, ਜੋ ਹਾਲ ਹੀ 'ਚ ਆਪਣੇ ਭਾਰਤ 'ਚ ਸ਼ੂਟ ਕੀਤੇ ਗੀਤ 'ਸੈਫਾਇਰ' ਨਾਲ ਆਏ ਸਨ, 121 ਮਿਲੀਅਨ ਦੇ ਨਾਲ ਤੀਜੇ ਨੰਬਰ 'ਤੇ ਹਨ |

ਪਿਛਲੀ ਖ਼ਬਰ ਏਕਤਾ ਕਪੂਰ ਵਿਰੁੱਧ ਸ਼ਿਕਾਇਤ 'ਤੇ ਜਾਂਚ ਰਿਪੋਰਟ ਜਮ੍ਹਾ ਨਾ ਕਰਨ 'ਤੇ ਪੁਲਿਸ ਨੂੰ ਅਦਾਲਤ ਦਾ ਨੋਟਿਸ ਅਗਲੀ ਖ਼ਬਰ ਛੱਤ ਡਿਗਣ ਕਾਰਨ 13 ਸਾਲਾ ਲੜਕੀ ਦੀ ਮੌਤ