29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2025

ਪੁਰਤਗਾਲ ਤੇ ਲਿਵਰਪੂਲ ਦੇ ਸਟਾਰ ਫੁੱਟਬਾਲਰ Diogo Jota ਦੀ ਹਾਦਸੇ ਵਿਚ ਮੌਤ

ਨਵੀਂ ਦਿੱਲੀ, 3 ਜੁਲਾਈ-ਪੁਰਤਗਾਲ ਤੇ ਲਿਵਰਪੂਲ ਦੇ ਖਿਡਾਰੀ ਡਿਓਗੋ ਜੋਟਾ ਦੀ ਸਪੇਨ ਵਿਚ ਇਕ ਕਾਰ...

ਅਜੀਤ ਡੈਸਕ 03-07-2025

ਨਵੀਂ ਦਿੱਲੀ, 3 ਜੁਲਾਈ-ਪੁਰਤਗਾਲ ਤੇ ਲਿਵਰਪੂਲ ਦੇ ਖਿਡਾਰੀ ਡਿਓਗੋ ਜੋਟਾ ਦੀ ਸਪੇਨ ਵਿਚ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ। ਜੋਟਾ ਦੀ ਉਮਰ ਸਿਰਫ 28 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਹਾਦਸੇ ਵਿਚ ਉਸ ਦਾ ਭਰਾ ਆਂਦਰੇ ਸਿਲਵਾ ਵੀ ਮੌਜੂਦ ਸੀ। ਉਸ ਦੀ ਵੀ ਮੌਤ ਹੋ ਗਈ ਹੈ। ਸਿਲਵਾ 26 ਸਾਲ ਦਾ ਸੀ। ਉਹ ਵੀ ਜੋਟਾ ਵਾਂਗ ਇਕ ਫੁੱਟਬਾਲਰ ਸੀ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸਪੇਨ ਦੇ ਜ਼ਮੋਰਾ ਸੂਬੇ ਵਿਚ ਵਾਪਰੀ।

ਉਸ ਨੇ ਹਾਲ ਹੀ ਵਿਚ 22 ਜੂਨ ਨੂੰ ਹੋਏ ਸਮਾਰੋਹ ਦੇ ਬਾਹਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ। ਜੋਟਾ ਨੇ ਪਿਛਲੇ ਸੀਜ਼ਨ ਵਿਚ ਲਿਵਰਪੂਲ ਨੂੰ ਪ੍ਰੀਮੀਅਰ ਲੀਗ ਦਾ ਖਿਤਾਬ ਜਿਤਵਾਉਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਲਿਵਰਪੂਲ ਤੋਂ ਪਹਿਲਾਂ, ਉਸ ਨੇ ਜੂਨ ਵਿਚ ਪੁਰਤਗਾਲ ਨੂੰ ਨੈਸ਼ਨਜ਼ ਲੀਗ ਫਾਈਨਲ ਜਿੱਤਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ।
 

ਪਿਛਲੀ ਖ਼ਬਰ ਘੱਲਘੂਾਰੇ ਸਮੇਂ ਸਰਕਾਰ ਦੇ ਜ਼ੁਲਮਾਂ ਨੂੰ ਉਜਾਗਰ ਕਰਦੀ ਸਚਿੱਤਰ ਪੁਸਤਕ ਜਾਰੀ ਅਗਲੀ ਖ਼ਬਰ ਘਾਨਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੰਬੋਧਨ ਸ਼ੁਰੂ