03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2025

ਸਿੱਧੂ ਮੂਸੇਵਾਲਾ ਡਾਕੂਮੈਂਟਰੀ ਮਾਮਲੇ 'ਚ ਸੁਣਵਾਈ 21 ਜੁਲਾਈ 'ਤੇ ਪਈ

ਮਾਨਸਾ, 1 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ ’ਤੇ...

ਅਜੀਤ ਡੈਸਕ 01-07-2025

ਮਾਨਸਾ, 1 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ ’ਤੇ ਆਧਾਰਿਤ ਡਾਕੂਮੈਂਟਰੀ ‘ਦ ਕਿੱਲਿੰਗ ਕਾਲ’ ਮਾਮਲੇ ’ਚ ਅਗਲੀ ਸੁਣਵਾਈ ਹੁਣ 21 ਜੁਲਾਈ ਨੂੰ ਹੋਵੇਗੀ। ਅੱਜ ਬੀ.ਬੀ.ਸੀ. ਵਲੋਂ ਸੀਨੀਅਰ ਵਕੀਲ ਬਲਵੰਤ ਭਾਟੀਆ, ਐਂਕਰ ਇਸ਼ਲੀਨ ਕੌਰ ਤੇ ਅੰਕੁਰ ਜੈਨ ਵਲੋਂ ਐਡਵੋਕੇਟ ਗੁਰਦਾਸ ਸਿੰਘ ਮਾਨ ਨੇ ਅਦਾਲਤ ਵਿਚ ਪੇਸ਼ ਹੋ ਕੇ ਦਾਅਵੇ ਦੇ ਜਵਾਬ ਦੇ ਨਾਲ ਹੀ ਸੀ.ਪੀ.ਸੀ. ਦੇ ਆਰਡਰ 39 ਰੂਲ 1-2 ਅਧੀਨ ਦਰਖਾਸਤ ਦਾ ਜਵਾਬ ਵੀ ਦਾਖਲ ਕਰ ਦਿੱਤਾ ਹੈ। ਮੁੱਦਈ ਧਿਰ ਦੇ ਵਕੀਲ ਸਤਿੰਦਰਪਾਲ ਸਿੰਘ ਨੇ ਬੀ.ਬੀ.ਸੀ. ਵਲੋਂ ਸੀ.ਪੀ.ਸੀ. ਦੇ ਆਰਡਰ 7 ਰੂਲ 11 ਅਧੀਨ ਦਾਇਰ ਕੀਤੀ ਦਰਖਾਸਤ ਦਾ ਜਵਾਬ ਦੂਸਰੀ ਤਰੀਕ ’ਤੇ ਵੀ ਨਹੀਂ ਦਿੱਤਾ। ਅੰਕਿਤ ਐਰੀ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਨੇ ਸੁਣਵਾਈ ਉਪਰੋਕਤ ਮਿਤੀ ’ਤੇ ਪਾਉਂਦਿਆਂ ਮੁੱਦਈ ਧਿਰ ਨੂੰ ਜਵਾਬ ਦਾਖਲ ਕਰਨ ਦੇ ਹੁਕਮ ਕੀਤੇ। 

ਪਿਛਲੀ ਖ਼ਬਰ ਵਿਜੀਲੈਂਸ ਟੀਮ ਨੇ ਸਾਨੂੰ ਮਜੀਠਾ ਆਉਣ ਦਾ ਨਹੀਂ ਦੱਸਿਆ ਮਕਸਦ - ਵਕੀਲ ਬਿਕਰਮ ਬੱਲ ਅਗਲੀ ਖ਼ਬਰ ਜ਼ਮੀਨ ਐਕਵਾਇਰ ਕਰਨ ਆਏ ਅਧਿਕਾਰੀਆਂ ਖਿਲਾਫ਼ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ