ਕੋਟਫ਼ਤੂਹੀ (ਹੁਸ਼ਿਆਰਪੁਰ), 11 ਜੂਨ (ਅਵਤਾਰ ਸਿੰਘ ਅਟਵਾਲ)-ਪਿੰਡ ਐਮਾ ਜੱਟਾਂ ਦਾ ਇਕ ਮੋਟਰਸਾਈਕਲ ਸਵਾਰ ਫ਼ੋਨ ਸੁਣਦਾ ਨਹਿਰ ਦਾ ਕਿਨਾਰਾ ਨਾ ਹੋਣ ਕਰਕੇ ਅਚਾਨਕ ਪਾਣੀ ਦੀ ਭਰੀ ਹੋਈ ਬਿਸਤ ਦੁਆਬ ਨਹਿਰ ਵਿਚ ਡਿੱਗ ਪਿਆ। ਜਾਣਕਾਰੀ ਅਨੁਸਾਰ ਸੜਕ ਉੱਪਰ ਲੰਘਦੇ ਰਾਹਗੀਰਾਂ ਮੁਤਾਬਕ ਸਵੇਰੇ ਸਾਢੇ 11 ਕੁ ਵਜੇ ਦੇ ਕਰੀਬ ਪਿੰਡ ਐਮਾ ਜੱਟਾਂ ਦੇ ਬਿਸਤ ਦੁਆਬ ਨਹਿਰ ਦੇ ਪੁਲ ਕੋਲ ਇਕ ਵਿਅਕਤੀ ਮੋਟਰਸਾਈਕਲ ਉੱਪਰ ਆ ਰਿਹਾ ਸੀ, ਜੋ ਕਿਸੇ ਨਾਲ ਫ਼ੋਨ ਉੱਪਰ ਗੱਲਬਾਤ ਕਰ ਰਿਹਾ ਸੀ, ਅਚਾਨਕ ਨਹਿਰ ਵਿਚ ਮੋਟਰਸਾਈਕਲ ਸਮੇਤ ਡਿੱਗ ਪਿਆ। ਰਾਹਗੀਰਾਂ ਨੇ ਰੌਲਾ ਪਾ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਡਿੱਗਣ ਤੋਂ ਬਾਅਦ ਉਹ ਇਕ ਵਾਰ ਨਹਿਰ ਦੇ ਪਾਣੀ ਉੱਪਰ ਵੇਖਿਆ ਤੇ ਫਿਰ ਡੁੱਬ ਗਿਆ। ਦੁਬਾਰਾ ਉੱਪਰ ਨਾ ਆਇਆ। ਮੌਕੇ ਉੱਪਰ ਪੁਲਿਸ ਚੌਕੀ ਕੋਟਫ਼ਤੂਹੀ ਦੇ ਮੁਲਾਜ਼ਮਾਂ ਨੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਪਰ ਖ਼ਬਰ ਲਿਖੇ ਜਾਣ ਤੱਕ ਨਾ ਤਾਂ ਉਸ ਦੀ ਪਛਾਣ ਤੇ ਨਾ ਹੀ ਉਸ ਬਾਰੇ ਕੁਝ ਪਤਾ ਲੱਗ ਸਕਿਆ।
ਤਾਜ਼ਾ ਖ਼ਬਰਾਂ
Free
ਮੋਟਰਸਾਈਕਲ ਸਵਾਰ ਨੌਜਵਾਨ ਨਹਿਰ 'ਚ ਡਿੱਗਾ, ਭਾਲ ਜਾਰੀ
ਕੋਟਫ਼ਤੂਹੀ (ਹੁਸ਼ਿਆਰਪੁਰ), 11 ਜੂਨ (ਅਵਤਾਰ ਸਿੰਘ ਅਟਵਾਲ)-ਪਿੰਡ ਐਮਾ ਜੱਟਾਂ ਦਾ ਇਕ ਮੋਟਰਸਾਈਕਲ...
ਅਜੀਤ ਡੈਸਕ
11-06-2025