27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2025

ਹਵਾਈ ਅੱਡੇ ’ਤੇ ਭਾਰਤੀ ਵਿਦਿਆਰਥੀ ਦੀ ਵਾਇਰ ਵੀਡੀਓ ’ਤੇ ਭਾਰਤੀ ਕੌਂਸਲੇਟ ਦਾ ਆਇਆ ਬਿਆਨ

ਨਵੀਂ ਦਿੱਲੀ, 11 ਜੂਨ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਯੁਕਤ ਰਾਜ ਅਮਰੀਕਾ ਦੇ ਨਿਊ ਜਰਸੀ ਦੇ ਨਿਊਆਰਕ ਹਵਾਈ ਅੱਡੇ ’ਤੇ ਹਿਰਾਸਤ ਵਿਚ ਲਏ ਗਏ ਇਕ ਭਾਰਤੀ ਨਾਗਰਿਕ....

ਅਜੀਤ ਡੈਸਕ 11-06-2025

ਨਵੀਂ ਦਿੱਲੀ, 11 ਜੂਨ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਯੁਕਤ ਰਾਜ ਅਮਰੀਕਾ ਦੇ ਨਿਊ ਜਰਸੀ ਦੇ ਨਿਊਆਰਕ ਹਵਾਈ ਅੱਡੇ ’ਤੇ ਹਿਰਾਸਤ ਵਿਚ ਲਏ ਗਏ ਇਕ ਭਾਰਤੀ ਨਾਗਰਿਕ ਬਾਰੇ ਇਕ ਸੋਸ਼ਲ ਪੋਸਟ ਦੇ ਸੰਬੰਧ ਵਿਚ, ਨਿਊਯਾਰਕ ਵਿਚ ਭਾਰਤੀ ਕੌਂਸਲੇਟ ਨੇ ਪਤਾ ਲਗਾਇਆ ਹੈ ਕਿ ਹਰਿਆਣਾ ਨਾਲ ਸੰਬੰਧਿਤ ਵਿਅਕਤੀ ਬਿਨਾਂ ਕਿਸੇ ਵੈਧ ਵੀਜ਼ੇ ਦੇ ਗੈਰ-ਕਾਨੂੰਨੀ ਤੌਰ ’ਤੇ ਸੰਯੁਕਤ ਰਾਜ ਅਮਰੀਕਾ ਵਿਚ ਦਾਖਲ ਹੋਇਆ ਸੀ ਅਤੇ ਅਦਾਲਤ ਦੇ ਹੁਕਮ ਅਨੁਸਾਰ ਉਸ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਸੀ। ਨਿਊਆਰਕ ਵਿਚ ਉਸ ਦੇ ਆਵਾਜਾਈ ਦੌਰਾਨ, ਉਸਦਾ ਵਿਵਹਾਰ ਯਾਤਰਾ ਲਈ ਅਨੁਕੂਲ ਨਾ ਹੋਣ ’ਤੇ ਉਸ ਨੂੰ ਰੋਕਿਆ ਗਿਆ ਤੇ ਮੈਡੀਕਲ ਮਦਦ ਲਈ ਭਰਤੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਕ ਵਾਰ ਜਦੋਂ ਉਹ ਯਾਤਰਾ ਕਰਨ ਲਈ ਫਿੱਟ ਹੋ ਜਾਂਦਾ ਹੈ ਤਾਂ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ। ਨਿਊਯਾਰਕ ਵਿਚ ਸਾਡਾ ਕੌਂਸਲੇਟ ਇਸ ਮਾਮਲੇ ’ਤੇ ਅਮਰੀਕੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹੈ।

ਪਿਛਲੀ ਖ਼ਬਰ ਕਾਂਗਰਸ ਪ੍ਰਧਾਨ ਨੇ ਮੱਧ ਪ੍ਰਦੇਸ਼ ਦੇ ਸਾਬਕਾ ਵਿਧਾਇਕ ਨੂੰ ਕੱਢਿਆ ਪਾਰਟੀ ’ਚੋਂ ਬਾਹਰ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਵਾਲੇ ਮੰਤਰੀਆਂ ਨੂੰ ਕਰਵਾਉਣਾ ਹੋਵੇਗਾ ਆਰ.ਟੀ.-ਪੀ.ਸੀ.ਆਰ. ਟੈਸਟ