27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2025

ਰਾਜਸਥਾਨ: ਟਰੱਕ ਤੇ ਜੀਪ ਵਿਚਾਲੇ ਟੱਕਰ ਵਿਚ 5 ਲੋਕਾਂ ਦੀ ਮੌਤ

ਜੈਪੁਰ, 11 ਜੂਨ- ਰਾਜਧਾਨੀ ਜੈਪੁਰ ਨੂੰ ਦੌਸਾ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ’ਤੇ ਅੱਜ ਸਵੇਰੇ ਇਕ ਟਰੱਕ ਅਤੇ ਜੀਪ ਵਿਚਕਾਰ ਹੋਈ ਟੱਕਰ ਵਿਚ ਲਾੜਾ-ਲਾੜੀ ਸਮੇਤ 5 ਲੋਕਾਂ ਦੀ ਮੌਤ...

ਅਜੀਤ ਡੈਸਕ 11-06-2025

ਜੈਪੁਰ, 11 ਜੂਨ- ਰਾਜਧਾਨੀ ਜੈਪੁਰ ਨੂੰ ਦੌਸਾ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ’ਤੇ ਅੱਜ ਸਵੇਰੇ ਇਕ ਟਰੱਕ ਅਤੇ ਜੀਪ ਵਿਚਕਾਰ ਹੋਈ ਟੱਕਰ ਵਿਚ ਲਾੜਾ-ਲਾੜੀ ਸਮੇਤ 5 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਵਿਆਹ ਵਿਚ ਸ਼ਾਮਿਲ 6 ਮਹਿਮਾਨ ਜ਼ਖਮੀ ਹੋ ਗਏ। ਸਵੇਰੇ ਦੌਸਾ-ਮਨੋਹਰਪੁਰ ਰਾਜਮਾਰਗ ’ਤੇ ਇਕ ਟਰੱਕ ਅਤੇ ਜੀਪ ਵਿਚਕਾਰ ਭਿਆਨਕ ਟੱਕਰ ਹੋਈ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਅਨੁਸਾਰ ਦੋਵੇਂ ਵਾਹਨ ਆਹਮੋ-ਸਾਹਮਣੇ ਟਕਰਾ ਗਏ। ਜੀਪ ਵਿਚ ਸਵਾਰ ਲੋਕ ਮੱਧ ਪ੍ਰਦੇਸ਼ ਤੋਂ ਵਾਪਸ ਆ ਰਹੇ ਸਨ।

ਪਿਛਲੀ ਖ਼ਬਰ ਸਿੱਧੂ ਮੂਸੇਵਾਲਾ ਦੀ ਐਲਬਮ ‘ਮੂਸੇ ਪ੍ਰਿੰਟ’ ਰਿਲੀਜ਼ ਅਗਲੀ ਖ਼ਬਰ ਵਿਰੋਧ ਦੇ ਬਾਵਜੂਦ ਰਿਲੀਜ਼ ਹੋਈ ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ