26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2025

ਮੌਸਮੀ ਹਾਲਾਤ ਕਾਰਨ ਐਕਸੀਓਮ-4 ਮਿਸ਼ਨ ਦੀ ਲਾਂਚਿੰਗ ਮੁਲਤਵੀ: ਇਸਰੋ

ਨਵੀਂ ਦਿੱਲੀ, 9 ਜੂਨ (ਏਐਨਆਈ): ਪ੍ਰਤੀਕੂਲ ਮੌਸਮੀ ਹਾਲਾਤਾਂ ਕਾਰਨ ਐਕਸੀਓਮ-4 ਮਿਸ਼ਨ ਲਾਂਚਿੰਗ 11 ਜੂਨ, 2025 ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ...

ਅਜੀਤ ਡੈਸਕ 09-06-2025

ਨਵੀਂ ਦਿੱਲੀ, 9 ਜੂਨ (ਏਐਨਆਈ): ਪ੍ਰਤੀਕੂਲ ਮੌਸਮੀ ਹਾਲਾਤਾਂ ਕਾਰਨ ਐਕਸੀਓਮ-4 ਮਿਸ਼ਨ ਲਾਂਚਿੰਗ 11 ਜੂਨ, 2025 ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਲਾਨ ਕੀਤਾ ਹੈ ਕਿ ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐਸ.ਐਸ.). ਲੈ ਕੇ ਜਾਣ ਵਾਲਾ ਮਿਸ਼ਨ ਹੁਣ 11 ਜੂਨ ਨੂੰ ਸ਼ਾਮ 5:30 ਵਜੇ ਭਾਰਤੀ ਸਮੇਂ ਅਨੁਸਾਰ ਉਡਾਣ ਭਰੇਗਾ। ਇਸਰੋ ਨੇ ਐਕਸ 'ਤੇ ਲਿਖਿਆ ਕਿ ਮੌਸਮੀ ਹਾਲਾਤ ਕਾਰਨ, ਭਾਰਤੀ ਗਗਨਯਾਤਰੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭੇਜਣ ਲਈ ਐਕਸੀਓਮ-4 ਮਿਸ਼ਨ ਦੀ ਲਾਂਚਿੰਗ 10 ਜੂਨ 2025 ਤੋਂ 11 ਜੂਨ 2025 ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਲਾਂਚਿੰਗ ਦਾ ਟੀਚਾ ਸਮਾਂ 11 ਜੂਨ 2025 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਹੈ।

ਪਿਛਲੀ ਖ਼ਬਰ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਫਰਾਂਸ ਵਿਚ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੂਲਮ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਐਮ.ਐਸ. ਧੋਨੀ ਆਈ.ਸੀ.ਸੀ. ਹਾਲ ਆਫ਼ ਫੇਮ ਵਿਚ ਸ਼ਾਮਿਲ 11ਵੇਂ ਭਾਰਤੀ ਕ੍ਰਿਕਟਰ ਬਣੇ