27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2025

ਮੁੰਬਈ ਰੇਲ ਹਾਦਸਾ : ਰੇਲਵੇ ਇਸ ਸਾਲ ਨਵੰਬਰ ਤੱਕ ਨਵੇਂ ਡਿਜ਼ਾਈਨ ਵਾਲੀਆਂ ਰੇਲ ਗੱਡੀਆਂ ਕਰੇਗਾ ਸ਼ੁਰੂ

ਮੁੰਬਈ , 9 ਜੂਨ -ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਮੁੰਬਰਾ ਸਟੇਸ਼ਨ 'ਤੇ ਵਾਪਰੀ ਮੁੰਬਈ ਲੋਕਲ ਰੇਲ ਹਾਦਸੇ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਮੁੰਬਈ ਦੀਆਂ ਨਾਨ-ਏ.ਸੀ. ਉਪਨਗਰੀ ਲੋਕਲ ਰੇਲ ਗੱਡੀਆਂ ਦੀ ...

ਅਜੀਤ ਡੈਸਕ 09-06-2025

ਮੁੰਬਈ , 9 ਜੂਨ -ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਮੁੰਬਰਾ ਸਟੇਸ਼ਨ 'ਤੇ ਵਾਪਰੀ ਮੁੰਬਈ ਲੋਕਲ ਰੇਲ ਹਾਦਸੇ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਮੁੰਬਈ ਦੀਆਂ ਨਾਨ-ਏ.ਸੀ. ਉਪਨਗਰੀ ਲੋਕਲ ਰੇਲ ਗੱਡੀਆਂ ਦੀ ਸੁਰੱਖਿਆ ਅਤੇ ਆਰਾਮ ਵਧਾਉਣ ਲਈ ਇਕ ਵੱਡਾ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸਵੇਰੇ ਦਫ਼ਤਰ ਦੇ ਭੀੜ-ਭੜੱਕੇ ਵਾਲੇ ਸਮੇਂ ਦੌਰਾਨ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਚੱਲਦੀ ਅਤੇ ਭੀੜ-ਭੜੱਕੇ ਵਾਲੀ ਲੋਕਲ ਟਰੇਨ ਤੋਂ ਡਿੱਗਣ ਕਾਰਨ ਇਕ ਜੀ.ਆਰ.ਪੀ. ਕਾਂਸਟੇਬਲ ਸਮੇਤ ਚਾਰ ਯਾਤਰੀਆਂ ਦੀ ਮੌਤ ਹੋ ਗਈ ਅਤੇ 6 ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦਿਵਾ ਅਤੇ ਕੋਪਰ ਰੇਲਵੇ ਸਟੇਸ਼ਨਾਂ ਵਿਚਕਾਰ ਉਦੋਂ ਵਾਪਰੀ ਜਦੋਂ ਟਰੇਨ ਕਸਾਰਾ ਵੱਲ ਜਾ ਰਹੀ ਸੀ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਬੋਰਡ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਚੇਨਈ ਵਿਚ ਇੰਟੈਗਰਲ ਕੋਚ ਫੈਕਟਰੀ (ਆਈ.ਸੀ.ਐਫ.) ਟੀਮ ਨਾਲ ਇਕ ਐਮਰਜੈਂਸੀ ਮੀਟਿੰਗ ਕੀਤੀ ਤਾਂ ਜੋ ਲੰਬੇ ਸਮੇਂ ਤੋਂ ਚੱਲ ਰਹੇ ਮੁੱਦੇ , ਆਟੋਮੈਟਿਕ ਦਰਵਾਜ਼ਿਆਂ ਵਾਲੀਆਂ ਨਾਨ-ਏ.ਸੀ. ਲੋਕਲ ਟਰੇਨਾਂ ਵਿਚ ਹਵਾਦਾਰੀ ਨੂੰ ਹੱਲ ਕੀਤਾ ਜਾ ਸਕੇ।

ਪਿਛਲੀ ਖ਼ਬਰ ਮੋਦੀ ਸਰਕਾਰ ਦੇ 11 ਸਾਲਾਂ ਵਿਚ ਪ੍ਰਚਾਰ 'ਤੇ ਰਿਹਾ ਜ਼ੋਰ - ਰਾਹੁਲ ਗਾਂਧੀ ਅਗਲੀ ਖ਼ਬਰ ਭੇਤਭਰੀ ਹਾਲਤ 'ਚ ਨੌਜਵਾਨ ਦੀ ਮੌਤ