27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2025

ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ, ਦੂਜਾ ਗੰਭੀਰ

ਕਪੂਰਥਲਾ, 9 ਜੂਨ (ਅਮਨਜੋਤ ਸਿੰਘ ਵਾਲੀਆ)-ਸੁਲਤਾਨਪੁਰ ਲੋਧੀ ਰੋਡ 'ਤੇ ਸਤਿਗੁਰੂ ਪੈਟਰੋਲ ਪੰਪ...

ਅਜੀਤ ਡੈਸਕ 09-06-2025

ਕਪੂਰਥਲਾ, 9 ਜੂਨ (ਅਮਨਜੋਤ ਸਿੰਘ ਵਾਲੀਆ)-ਸੁਲਤਾਨਪੁਰ ਲੋਧੀ ਰੋਡ 'ਤੇ ਸਤਿਗੁਰੂ ਪੈਟਰੋਲ ਪੰਪ ਨਜ਼ਦੀਕ ਇਕ ਮੋਟਰਸਾਈਕਲ ਐਕਟਿਵਾ ਨਾਲ ਟਕਰਾਉਣ ਉਪਰੰਤ ਟਰੱਕ ਨਾਲ ਟਕਰਾਇਆ। ਇਸ ਦੌਰਾਨ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਸਰਾ ਗੰਭੀਰ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਰਾਹਗੀਰਾਂ ਤੇ ਪੀ.ਸੀ.ਆਰ. ਟੀਮ ਨੇ ਸਿਵਲ ਹਸਤਪਾਲ ਕਪੂਰਥਲਾ ਦਾਖਲ ਕਰਵਾਇਆ। ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਸਿਕੰਦਰ ਪੁੱਤਰ ਦੁਖੀ ਰਾਮ ਵਾਸੀ ਮੁਹੱਲਾ ਕੇਸਰੀ ਬਾਗ ਨੇ ਦੱਸਿਆ ਕਿ ਉਹ ਆਪਣੇ ਸਾਥੀ ਮੁਕੇਸ਼ ਕੁਮਾਰ ਨਾਲ ਰਾਤ 8:30 ਵਜੇ ਦੇ ਕਰੀਬ ਘਰੇਲੂ ਸਾਮਾਨ ਮੰਡੀ ਵੱਲ ਲੈਣ ਜਾ ਰਹੇ ਸੀ, ਜਦੋਂ ਉਹ ਸੁਲਤਾਨਪੁਰ ਲੋਧੀ ਰੋਡ 'ਤੇ ਪੈਟਰੋਲ ਪੰਪ ਨਜ਼ਦੀਕ ਪੁੱਜੇ ਤਾਂ ਦੂਜੇ ਪਾਸਿਓਂ ਆਉਂਦੀ ਇਕ ਸਕੂਟਰੀ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਉਪਰੰਤ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਇਕ ਟਰੱਕ ਨਾਲ ਟਕਰਾਅ ਗਿਆ, ਜਿਸ ਕਾਰਨ ਦੋਵੇਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪੀ.ਸੀ.ਆਰ. ਟੀਮ ਦੇ ਇੰਚਾਰਜ ਰਣਜੀਤ ਸਿੰਘ ਤੇ ਏ.ਐਸ.ਆਈ. ਕਰਮਜੀਤ ਸਿੰਘ ਨੇ ਲੋਕਾਂ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿਥੇ ਡਿਊਟੀ ਡਾ. ਅਸ਼ੀਸ਼ਪਾਲ ਸਿੰਘ ਵਲੋਂ ਮੁਕੇਸ਼ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਸਿਕੰਦਰ ਦਾ ਇਲਾਜ ਜਾਰੀ ਹੈ। ਇਸ ਸਬੰਧੀ ਥਾਣਾ ਸਿਟੀ ਨੂੰ ਸੂਚਿਤ ਕਰ ਦਿੱਤਾ ਹੈ। 

ਪਿਛਲੀ ਖ਼ਬਰ ਸ਼ਾਮਲਾਤ ਜ਼ਮੀਨ ਦੀ ਰੰਜਿਸ਼ ਨੂੰ ਲੈ ਕੇ 2 ਧੜਿਆਂ ਵਿਚਾਲੇ ਚੱਲੀਆਂ ਗੋਲੀਆਂ ਅਗਲੀ ਖ਼ਬਰ ਪਿੰਡ ਡੰਡੇ ਵਿਖੇ ਮੇਲੇ ਮੌਕੇ ਖਿਡਾਰੀਆਂ ਨੂੰ ਮੱਝਾਂ ਦੇ ਕੇ ਕੀਤਾ ਸਨਮਾਨਿਤ