28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2025

ਭਾਰਤੀਆਂ ਦੇ ਸਾਊਦੀ ਅਰਬ ਦੀ ਯਾਤਰਾ ’ਤੇ ਕੋਈ ਪਾਬੰਦੀ ਨਹੀਂ- ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 9 ਜੂਨ- ਵਿਦੇਸ਼ ਮੰਤਰਾਲੇ ਨੇ ਹੱਜ ਲਈ ਸਾਊਦੀ ਅਰਬ ਜਾਣ ਵਾਲੇ ਭਾਰਤੀਆਂ ’ਤੇ ਪਾਬੰਦੀ ਦੀਆਂ ਅਟਕਲਾਂ ਨੂੰ ਰੱਦ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ....

ਅਜੀਤ ਡੈਸਕ 09-06-2025

ਨਵੀਂ ਦਿੱਲੀ, 9 ਜੂਨ- ਵਿਦੇਸ਼ ਮੰਤਰਾਲੇ ਨੇ ਹੱਜ ਲਈ ਸਾਊਦੀ ਅਰਬ ਜਾਣ ਵਾਲੇ ਭਾਰਤੀਆਂ ’ਤੇ ਪਾਬੰਦੀ ਦੀਆਂ ਅਟਕਲਾਂ ਨੂੰ ਰੱਦ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਸਾਊਦੀ ਅਰਬ ਦੀ ਯਾਤਰਾ ਕਰਨ ਵਾਲੇ ਭਾਰਤੀਆਂ ’ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਾਊਦੀ ਅਰਬ ਨੇ ਅਜਿਹਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਦੇਸ਼ ਨੇ ਪੁਰਾਣੀ ਪਰੰਪਰਾ ਅਨੁਸਾਰ ਹੱਜ ਦੌਰਾਨ ਭੀੜ ਨੂੰ ਰੋਕਣ ਲਈ ਥੋੜ੍ਹੇ ਸਮੇਂ ਦੇ ਵੀਜ਼ਿਆਂ ’ਤੇ ਅਸਥਾਈ ਪਾਬੰਦੀ ਲਗਾਈ ਹੈ, ਜੋ ਕਿ ਹੱਜ ਦੇ ਪੂਰਾ ਹੋਣ ਦੇ ਨਾਲ ਹੀ ਖਤਮ ਹੋ ਜਾਵੇਗੀ। ਦਰਅਸਲ, ਪਹਿਲਾਂ ਦੀਆਂ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਸਾਊਦੀ ਅਰਬ ਨੇ ਭਾਰਤ ਸਮੇਤ ਕਈ ਦੇਸ਼ਾਂ ਲਈ ਬਲਾਕ ਵਰਕ ਵੀਜ਼ਾ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਦੱਸਿਆ ਗਿਆ ਸੀ ਕਿ ਇਹ ਫੈਸਲਾ ਸੁਰੱਖਿਆ ਅਤੇ ਪ੍ਰਸ਼ਾਸਨਿਕ ਦ੍ਰਿਸ਼ਟੀਕੋਣ ਤੋਂ ਲਿਆ ਗਿਆ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਹੱਜ ਦੀ ਮਿਆਦ ਦੌਰਾਨ ਸ਼ਰਧਾਲੂਆਂ ਦੇ ਪ੍ਰਬੰਧਨ ਅਤੇ ਇਮੀਗ੍ਰੇਸ਼ਨ ਪਾਲਣਾ ਵਿਚ ਸਮੱਸਿਆ ਹੈ। ਯਾਤਰਾ ਪਾਬੰਦੀ 30 ਜੂਨ ਤੱਕ ਲਾਗੂ ਰਹੇਗੀ।

ਪਿਛਲੀ ਖ਼ਬਰ ਨਹਿਰ ’ਚ ਛਾਲ ਮਾਰ ਆਤਮਹੱਤਿਆ ਕਰਨ ਵਾਲੇ ਨੌਜਵਾਨ ਦੇ ਪਰਿਵਾਰ ਨੇ ਹਾਈਵੇਅ ਕੀਤਾ ਜਾਮ ਅਗਲੀ ਖ਼ਬਰ ਰੰਜਿਸ਼ ਨੂੰ ਲੈ ਕੇ ਕਾਰ ਸਵਾਰ 'ਤੇ ਚਲਾਈਆਂ ਗੋਲੀਆਂ, ਇਕ ਜ਼ਖ਼ਮੀ