30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2025

ਦੋਵਾਂ ਧਿਰਾਂ ਵਿਚਕਾਰ ਚੱਲ ਰਹੀ ਲੜਾਈ ਨੂੰ ਸ਼ਾਂਤ ਕਰਵਾਉਣ ਗਈ ਪੁਲਿਸ 'ਤੇ ਹਮਲਾ, 54 ਖ਼ਿਲਾਫ਼ ਮੁਕੱਦਮਾ ਦਰਜ

ਚੋਗਾਵਾਂ/ਅਜਨਾਲਾ , 8 ਜੂਨ (ਗੁਰਵਿੰਦਰ ਸਿੰਘ ਕਲਸੀ/ਗੁਰਪ੍ਰੀਤ ਸਿੰਘ ਢਿੱਲੋਂ) - ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਸਰਹੱਦੀ ਪਿੰਡ ਤੂਰ ਵਿਖੇ ਦੋਵਾਂ ਧਿਰਾਂ ਵਿਚਕਾਰ ਚੱਲ ਰਹੀ ਲੜਾਈ ਨੂੰ ਸ਼ਾਂਤ ਕਰਨ ਆਈ ਪੁਲਿਸ ਉੱਪਰ ਇੱਟਾਂ ਰੋੜਿਆਂ ...

ਅਜੀਤ ਡੈਸਕ 08-06-2025

ਚੋਗਾਵਾਂ/ਅਜਨਾਲਾ , 8 ਜੂਨ (ਗੁਰਵਿੰਦਰ ਸਿੰਘ ਕਲਸੀ/ਗੁਰਪ੍ਰੀਤ ਸਿੰਘ ਢਿੱਲੋਂ) - ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਸਰਹੱਦੀ ਪਿੰਡ ਤੂਰ ਵਿਖੇ ਦੋਵਾਂ ਧਿਰਾਂ ਵਿਚਕਾਰ ਚੱਲ ਰਹੀ ਲੜਾਈ ਨੂੰ ਸ਼ਾਂਤ ਕਰਨ ਆਈ ਪੁਲਿਸ ਉੱਪਰ ਇੱਟਾਂ ਰੋੜਿਆਂ ਨਾਲ ਹਮਲਾ ਕਰਨ ਦੀ ਖ਼ਬਰ ਹੈ। ਥਾਣਾ ਭਿੰਡੀਸੈਦਾਂ ਦੇ ਮੁਖੀ ਕੁਲਵਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਪਿੰਡ ਤੂਰ ਵਿਖੇ ਰਵੇਲ ਸਿੰਘ ਇਕ ਧਿਰ ਅਤੇ ਗੁਰਸੇਵਕ ਸਿੰਘ ਦੀ ਦੂਜੀ ਧਿਰਾਂ ਵਿਚਕਾਰ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ ਘਰਾਂ ਨੂੰ ਅੱਗ ਲਗਾਈ ਜਾ ਰਹੀ ਸੀ। ਪੁਲਿਸ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਉਣ ਲਈ ਪਹੁੰਚੀ ਤਾਂ ਉਨ੍ਹਾਂ ਪੁਲਿਸ ਉੱਪਰ ਇੱਟੇ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਇਕ ਰੋੜਾਂ ਪੁਲਿਸ ਕਰਮਚਾਰੀ ਦੇ ਵੱਜਿਆ। ਪੁਲਿਸ ਵਲੋਂ ਹਵਾਈ ਫਾਇਰ ਕੀਤੇ ਗਏ। ਫਿਰ ਵੀ ਹਜੂਮ ਪਿੱਛੇ ਨਾ ਹਟੀ ਤਾਂ ਪੁਲਿਸ ਵਲੋਂ ਹੋਰ ਫੋਰਸ ਮੰਗਵਾ ਕੇ ਸੁਥਿਤੀ 'ਤੇ ਕਾਬੂ ਕੀਤਾ। ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਵੱਖ-ਵੱਖ ਧਾਰਾਵਾਂ ਤਹਿਤ 54 ਵਿਅਕਤੀਆਂ ਖ਼ਿਲਾਫ਼ ਮੁਕਦਮਾ ਦਰਜ ਕਰਕੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ

ਪਿਛਲੀ ਖ਼ਬਰ ਅਮਰਗੜ੍ਹ ਵਿਖੇ ਭਾਜਪਾ ਦੀ ਵਿਸ਼ਾਲ ਰੈਲੀ ਨੂੰ ਪਾਰਟੀ ਦੇ ਕੌਮੀ ਆਗੂਆਂ ਨੇ ਕੀਤਾ ਸੰਬੋਧਨ ਅਗਲੀ ਖ਼ਬਰ ਪੇ.ਟੀ.ਐਮ. ਦੇ ਵਿਜੇ ਸ਼ੇਖਰ ਸ਼ਰਮਾ ਨੇ ਵਿੱਤੀ ਸਾਲ 2025 ਵਿਚ ਏਅਰ ਇੰਡੀਆ ਦੇ ਸੰਚਾਲਨ ਲਾਭ ਦੀ ਕੀਤੀ ਸ਼ਲਾਘਾ