30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2025

ਅੱਡਾ ਘੋਗਰਾ ਵਿਖੇ ਚੋਰਾਂ ਨੇ ਤਿੰਨ ਦੁਕਾਨਾਂ ਦੇ ਸ਼ਟਰ ਤੋੜੇ

ਘੋਗਰਾ (ਹੁਸ਼ਿਆਰਪੁਰ), 8 ਜੂਨ (ਆਰ.ਐੱਸ. ਸਲਾਰੀਆ) - ਬੀਤੀ ਰਾਤ ਅੱਡਾ ਘੋਗਰਾ ਵਿਖੇ ਤਿੰਨ ਦੁਕਾਨਾਂ ਦੇ ਸ਼ਟਰ ਤੋੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੀਤ ਕਰਿਆਨਾ...

ਅਜੀਤ ਡੈਸਕ 08-06-2025

 ਘੋਗਰਾ (ਹੁਸ਼ਿਆਰਪੁਰ), 8 ਜੂਨ (ਆਰ.ਐੱਸ. ਸਲਾਰੀਆ) - ਬੀਤੀ ਰਾਤ ਅੱਡਾ ਘੋਗਰਾ ਵਿਖੇ ਤਿੰਨ ਦੁਕਾਨਾਂ ਦੇ ਸ਼ਟਰ ਤੋੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੀਤ ਕਰਿਆਨਾ ਸਟੋਰ ਦੇ ਮਾਲਕ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਗਿਆ ਤਾਂ ਸਵੇਰੇ ਅਖ਼ਬਾਰ ਸੁੱਟਣ ਵਾਲੇ ਹਾਕਰ ਨੇ ਸ਼ਟਰ ਟੁੱਟੇ ਹੋਣ ਦੀ ਜਾਣਕਾਰੀ ਫੋਨ 'ਤੇ ਦਿੱਤੀ। ਜਦੋਂ ਆ ਕਿ ਦੇਖਿਆ ਤਾਂ ਅਣਪਛਾਤੇ ਵਿਅਕਤੀਆਂ ਵਲੋਂ ਦੁਕਾਨ ਦਾ ਸ਼ਟਰ ਤੋੜਿਆ ਗਿਆ ਸੀ ਤੇ ਗੱਲੇ ਵਿਚ ਤਿੰਨ ਚਾਰ ਸੌ ਦੀਆਂ ਪਰਚੀਆਂ ਅਤੇ ਭਾਨ ਗਾਇਬ ਸੀ। ਇਸੇ ਤਰ੍ਹਾਂ ਹੀ ਅਰੁਸ਼ ਜਿਊਲਰਸ ਦੇ ਮਾਲਕ ਅਸ਼ੁੱਮਣ ਬੱਗਾ ਅਤੇ ਗੁਰਪ੍ਰੀਤ ਕਲੀਨਿਕ ਦੇ ਮਾਲਕ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੀਆਂ ਵੀ ਦੁਕਾਨਾਂ ਦੇ ਸ਼ਟਰ ਅਣਪਛਾਤੇ ਵਿਅਕਤੀਆਂ ਵਲੋਂ ਤੋੜੇ ਗਏ ਹਨ, ਪਰ ਸਾਡੀਆਂ ਦੁਕਾਨਾਂ ਤੋਂ ਕੋਈ ਵੀ ਮਾਲੀ ਨੁਕਸਾਨ ਨਹੀਂ ਹੋਇਆ ਹੈ।

ਪਿਛਲੀ ਖ਼ਬਰ ਦਿੱਲੀ : ਕੋਈ ਵੀ ਝੁੱਗੀਆਂ-ਝੌਂਪੜੀਆਂ ਨੂੰ ਨਹੀਂ ਛੂਹ ਰਿਹਾ - ਰੇਖਾ ਗੁਪਤਾ ਅਗਲੀ ਖ਼ਬਰ ਸ਼ੂਕਦੀ ਆਈ ਸਕਾਰਪੀਓ ਬਣੀ ਕਾਲ, ਗੱਡੀ ਸਵਾਰ ਦੋ ਜਣਿਆਂ ਅਤੇ ਇਕ ਔਰਤ ਦੀ ਗਈ ਜਾਨ