31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2025

ਸੁਨਿਆਰੇ ਦੀ ਦੁਕਾਨ 'ਤੇ ਅੱਧਾ ਕਿਲੋ ਸੋਨਾ, 20 ਕਿਲੋ ਚਾਂਦੀ ਤੇ ਇਕ ਲੱਖ ਰੁਪਏ ਦੀ ਚੋਰੀ

ਕਪੂਰਥਲਾ, 8 ਜੂਨ (ਅਮਨਜੋਤ ਸਿੰਘ ਵਾਲੀਆ) - ਕਪੂਰਥਲਾ ਸ਼ਹਿਰ ਦੇ ਸਰਾਫਾ ਬਾਜ਼ਾਰ ਚ ਐਤਵਾਰ ਤੜਕਸਾਰ ਚੋਰ ਇਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ 500 ਗ੍ਰਾਮ ਸੋਨਾ, 20 ਕਿਲੋ ਚਾਂਦੀ ਤੇ ਇਕ...

ਅਜੀਤ ਡੈਸਕ 08-06-2025

 ਕਪੂਰਥਲਾ, 8 ਜੂਨ (ਅਮਨਜੋਤ ਸਿੰਘ ਵਾਲੀਆ) - ਕਪੂਰਥਲਾ ਸ਼ਹਿਰ ਦੇ ਸਰਾਫਾ ਬਾਜ਼ਾਰ ਚ ਐਤਵਾਰ ਤੜਕਸਾਰ ਚੋਰ ਇਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ 500 ਗ੍ਰਾਮ ਸੋਨਾ, 20 ਕਿਲੋ ਚਾਂਦੀ ਤੇ ਇਕ ਲੱਖ ਰੁਪਏ ਦੀ ਨਗਦੀ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਸੂਚਨਾ ਮਿਲਣ 'ਤੇ ਡੀਐਸਪੀ ਦੀਪ ਕਰਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਿਤ ਦੁਕਾਨਦਾਰ ਅਜੇ ਕੁਮਾਰ ਨੇ ਦੱਸਿਆ ਕਿ 5 ਚੋਰ ਇਕ ਕਾਰ ਵਿਚ ਆਏ ਅਤੇ ਉਨ੍ਹਾਂ ਚੌਂਕੀਦਾਰ ਨੂੰ ਬੰਧਕ ਬਣਾ ਕੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹ ਸਾਰੀ ਘਟਨਾ ਦੁਕਾਨ ਦੇ ਸਾਹਮਣੇ ਲੱਗੇ ਇਕ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।

ਪਿਛਲੀ ਖ਼ਬਰ ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਯੂਏਫਾ ਨੇਸ਼ਨਜ਼ ਲੀਗ ਦੇ ਫਾਈਨਲ ਵਿਚ ਸਪੇਨ ਦਾ ਮੁਕਾਬਲਾ ਪੁਰਤਗਾਲ ਨਾਲ