08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਨਗਰ ਨਿਗਮ ਦੀ ਟੀਮ ਤੇ ਨਿਹੰਗ ਸਿੰਘਾਂ ਵਿਚਾਲੇ ਝੜਪ

ਚੰਡੀਗੜ੍ਹ, 5 ਜੂਨ (ਅਵਤਾਰ ਸਿੰਘ)- ਅੱਜ ਚੰਡੀਗੜ੍ਹ ਦੇ ਸੈਕਟਰ 15 ਵਿਖੇ ਨਾਜਾਇਜ਼ ਕਬਜ਼ੇ ਹਟਾਉਣ ਗਈ ਨਗਰ ਨਿਗਮ ਦੀ ਟੀਮ ਤੇ ਉਥੇ ਸ਼ਰਦਈ ਦਾ ਸਟਾਲ ਲਗਾ ਕੇ ਬੈਠੇ ਨਿਹੰਗ....

ਅਜੀਤ ਡੈਸਕ 05-06-2025

ਚੰਡੀਗੜ੍ਹ, 5 ਜੂਨ (ਅਵਤਾਰ ਸਿੰਘ)- ਅੱਜ ਚੰਡੀਗੜ੍ਹ ਦੇ ਸੈਕਟਰ 15 ਵਿਖੇ ਨਾਜਾਇਜ਼ ਕਬਜ਼ੇ ਹਟਾਉਣ ਗਈ ਨਗਰ ਨਿਗਮ ਦੀ ਟੀਮ ਤੇ ਉਥੇ ਸ਼ਰਦਈ ਦਾ ਸਟਾਲ ਲਗਾ ਕੇ ਬੈਠੇ ਨਿਹੰਗ ਸਿੰਘਾਂ ਵਿਚਾਲੇ ਝੜਪ ਹੋ ਗਈ। ਜਾਣਕਾਰੀ ਅਨੁਸਾਰ ਨਿਹੰਗ ਸਿੰਘਾਂ ਵਲੋਂ ਸਟਾਲ ਹਟਾਉਣ ਦਾ ਵਿਰੋਧ ਕਰਦੇ ਹੋਏ ਨਗਰ ਨਿਗਮ ਦੀ ਟੀਮ ’ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ। ਇਸ ਸੰਬੰਧੀ ਥਾਣਾ ਸੈਕਟਰ 11 ਦੀ ਪੁਲਿਸ ਨੇ ਮਾਮਲਾ ਦਰਜ ਕਰ ਨਿਹੰਗ ਸਿੰਘ ਪਰਮਜੀਤ ਸਿੰਘ, ਸ਼ਤਰੁਘਨ ਸਿੰਘ ਅਤੇ ਸਤਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ।

ਪਿਛਲੀ ਖ਼ਬਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਹੁੰਚੇ ਰਾਉਣੀ ਅਗਲੀ ਖ਼ਬਰ ਵਿਸ਼ਵ ਵਾਤਾਵਰਣ ਦਿਵਸ: ਮੋਦੀ ਨੇ ਆਪਣੇ ਨਿਵਾਸ ’ਤੇ ਲਗਾਇਆ ‘ਸੰਧੂਰ’ ਦਾ ਬੂਟਾ