08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪਾਕਿਸਤਾਨ ਪ੍ਰਮਾਣੂ ਢਾਲ ਦੇ ਪਿਛੇ ਲੁੱਕ ਕਰਦੈ ਅੱਤਵਾਦੀਆਂ ਦਾ ਸਮਰਥਨ- ਅਨੁਰਾਗ ਠਾਕੁਰ

ਨਵੀਂ ਦਿੱਲੀ, 5 ਜੂਨ- ਭਾਰਤ ਪਰਤਣ ਤੋਂ ਬਾਅਦ, ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ, ਜੋ ਕਿ ਐਨ.ਸੀ.ਪੀ.-ਐਸ.ਸੀ.ਪੀ. ਸੰਸਦ ਮੈਂਬਰ ਸੁਪ੍ਰੀਆ ਸੁਲੇ ਦੀ ਅਗਵਾਈ ਵਾਲੇ ਸਰਬ-ਪਾਰਟੀ....

ਅਜੀਤ ਡੈਸਕ 05-06-2025

ਨਵੀਂ ਦਿੱਲੀ, 5 ਜੂਨ- ਭਾਰਤ ਪਰਤਣ ਤੋਂ ਬਾਅਦ, ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ, ਜੋ ਕਿ ਐਨ.ਸੀ.ਪੀ.-ਐਸ.ਸੀ.ਪੀ. ਸੰਸਦ ਮੈਂਬਰ ਸੁਪ੍ਰੀਆ ਸੁਲੇ ਦੀ ਅਗਵਾਈ ਵਾਲੇ ਸਰਬ-ਪਾਰਟੀ ਵਫ਼ਦ ਦੇ ਮੈਂਬਰ ਹਨ ਨੇ ਕਿਹਾ ਕਿ ਜ਼ਿਆਦਾਤਰ ਵਫ਼ਦਾਂ ਦੀ ਅਗਵਾਈ ਵਿਰੋਧੀ ਪਾਰਟੀਆਂ ਨੇ ਕੀਤੀ ਸੀ। ਹਰੇਕ ਸਮੂਹ ਵਿਚ ਲਗਭਗ ਅੱਧੇ ਲੋਕ ਵਿਰੋਧੀ ਪਾਰਟੀਆਂ ਦੇ ਸਨ। ਇਸ ਨਾਲ ਦੁਨੀਆ ਦੇ ਦੇਸ਼ਾਂ ਨੂੰ ਇਕ ਵੱਡਾ ਸੁਨੇਹਾ ਗਿਆ ਕਿ ਭਾਰਤੀ ਲੋਕਤੰਤਰ ਵਿਚ, ਸਾਰੀਆਂ ਪਾਰਟੀਆਂ ਇਕਜੁੱਟ ਹਨ ਅਤੇ ਅੱਤਵਾਦ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪ੍ਰਮਾਣੂ ਢਾਲ ਦੇ ਪਿੱਛੇ ਲੁਕ ਕੇ ਅੱਤਵਾਦੀਆਂ ਦਾ ਸਮਰਥਨ ਕਰਦਾ ਹੈ। ਉਹ ਉਨ੍ਹਾਂ ਨੂੰ ਸਿਖਲਾਈ ਦਿੰਦੇ ਹਨ ਅਤੇ ਉਨ੍ਹਾਂ ਨੂੰ ਸਪਾਂਸਰ ਕਰਨ ਤੋਂ ਬਾਅਦ, ਭਾਰਤ ’ਤੇ ਹਮਲੇ ਕੀਤੇ ਜਾਂਦੇ ਹਨ। ਇਹ ਪੂਰੀ ਦੁਨੀਆ ਲਈ ਖ਼ਤਰਾ ਹੈ।

ਪਿਛਲੀ ਖ਼ਬਰ ਟਰੰਪ ਵਲੋਂ ਇਕ ਦਰਜਨ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਵਿਚ ਦਾਖਲ ਹੋਣ ’ਤੇ ਪਾਬੰਦੀ ਅਗਲੀ ਖ਼ਬਰ ਬੈਂਗਲੁਰੂ ਭਾਜੜ ਘਟਨਾਕ੍ਰਮ: ਸਚਿਨ ਤੇਂਦੁਲਕਰ ਤੇ ਇਰਫ਼ਾਨ ਪਠਾਨ ਵਲੋਂ ਦੁੱਖ ਪ੍ਰਗਟ