08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਬੈਂਗਲੁਰੂ ਭਾਜੜ ਘਟਨਾਕ੍ਰਮ: ਸਚਿਨ ਤੇਂਦੁਲਕਰ ਤੇ ਇਰਫ਼ਾਨ ਪਠਾਨ ਵਲੋਂ ਦੁੱਖ ਪ੍ਰਗਟ

ਮੁੰਬਈ, 5 ਜੂਨ- ਜੇਤੂ ਪਰੇਡ ਦੌਰਾਨ ਭਾਜੜ ਦੀ ਵਾਪਰੀ ਘਟਨਾ ’ਤੇ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਨੇ ਕਿਹਾ ਕਿ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿਚ ਜੋ ਕੁਝ ਹੋਇਆ....

ਅਜੀਤ ਡੈਸਕ 05-06-2025

ਮੁੰਬਈ, 5 ਜੂਨ- ਜੇਤੂ ਪਰੇਡ ਦੌਰਾਨ ਭਾਜੜ ਦੀ ਵਾਪਰੀ ਘਟਨਾ ’ਤੇ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਨੇ ਕਿਹਾ ਕਿ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿਚ ਜੋ ਕੁਝ ਹੋਇਆ, ਉਹ ਬਹੁਤ ਦੁਖਦਾਈ ਹੈ। ਮੇਰੀਆਂ ਸੰਵੇਦਨਾਵਾਂ ਹਰ ਪ੍ਰਭਾਵਿਤ ਪਰਿਵਾਰ ਨਾਲ ਹਨ। ਮੈਂ ਸਾਰਿਆਂ ਲਈ ਸ਼ਾਂਤੀ ਅਤੇ ਤਾਕਤ ਦੀ ਕਾਮਨਾ ਕਰਦਾ ਹਾਂ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਕਿਹਾ ਕਿ ਪ੍ਰਸ਼ੰਸਕ ਕ੍ਰਿਕਟ ਅਤੇ ਸਾਡੀ ਜ਼ਿੰਦਗੀ ਦਾ ਦਿਲ ਹਨ। ਅੱਜ ਬੈਂਗਲੁਰੂ ਵਿਚ ਭਾਜੜ ਅਤੇ ਮੌਤਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਮੇਰੀਆਂ ਸੰਵੇਦਨਾਵਾਂ ਅਤੇ ਹਮਦਰਦੀ ਇਸ ਦੁਖਾਂਤ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਹੈ।

ਪਿਛਲੀ ਖ਼ਬਰ ਪਾਕਿਸਤਾਨ ਪ੍ਰਮਾਣੂ ਢਾਲ ਦੇ ਪਿਛੇ ਲੁੱਕ ਕਰਦੈ ਅੱਤਵਾਦੀਆਂ ਦਾ ਸਮਰਥਨ- ਅਨੁਰਾਗ ਠਾਕੁਰ ਅਗਲੀ ਖ਼ਬਰ ਮੋਹਾਲੀ ਪੁੱਜੇ ਕੇਂਦਰੀ ਖੇਤੀਬਾੜੀ ਮੰਤਰੀ, ਜਾਣਗੇ ਪਟਿਆਲਾ