ਫੀਫਾ ਵਿਸ਼ਵ ਕੱਪ ਫਾਈਨਲ ਲਈ ਮਨੀਪੁਰ ਅਤੇ ਮੇਘਾਲਿਆ ਦੇ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀ ਦਾ ਐਲਾਨ
ਗੁਹਾਟੀ, 19 ਜੁਲਾਈ- ਫੁੱਟਬਾਲ ਪ੍ਰਤੀ ਅਥਾਹ ਜਨੂੰਨ ਰੱਖਣ ਵਾਲੇ ਮਨੀਪੁਰ ਅਤੇ ਮੇਘਾਲਿਆ ਨੇ ਫੀਫਾ ਵਿਸ਼ਵ ਕੱਪ ਫਾਈਨਲ ਦੇ ਮੱਦੇਨਜ਼ਰ ਸੋਮਵਾਰ (20 ਜੁਲਾਈ 2026) ਨੂੰ ਰਾਜ ਦੇ ਸਾਰੇ ਸਕੂਲਾਂ, ਕਾਲਜਾਂ ਅਤੇ ਉੱਚ ਵਿਦਿਅਕ ਸੰਸਥਾਵਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ।
ਇਹ ਫੈਸਲਾ ਇਸ ਲਈ ਲਿਆ ਗਿਆ ਤਾਂ ਜੋ ਵਿਦਿਆਰਥੀ ਸਪੇਨ ਅਤੇ ਅਰਜਨਟੀਨਾ ਵਿਚਾਲੇ ਐਤਵਾਰ ਅੱਧੀ ਰਾਤ ਤੋਂ ਬਾਅਦ ਹੋਣ ਵਾਲੇ ਫਾਈਨਲ ਮੈਚ ਦਾ ਆਨੰਦ ਲੈ ਸਕਣ ਅਤੇ ਅਗਲੇ ਦਿਨ ਕਲਾਸਾਂ ਦੀ ਚਿੰਤਾ ਨਾ ਹੋਵੇ।
;
;
;
;
;
;
;
;