JALANDHAR WEATHER

ਘਰੋਂ ਤੜਕਸਾਰ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਗਿਆ ਪਿੰਡ ਕਾਸ਼ਤੀਵਾਲ ਦਾ 50 ਸਾਲਾਂ ਵਿਅਕਤੀ ਲਾਪਤਾ

ਫ਼ਤਿਹਗੜ੍ਹ ਚੂੜੀਆਂ, 20 ਜੁਲਾਈ (ਅਵਤਾਰ ਸਿੰਘ ਰੰਧਾਵਾ)- ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਕਾਸ਼ਤੀਵਾਲ ਵਿਚ ਉਸ ਵੇਲੇ ਮਾਹੌਲ ਦਹਿਸ਼ਤ ਵਾਲਾ ਬਣ ਗਿਆ ਜਦ ਸਵੇਰੇ ਤੜਕਸਾਰ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਗਏ ਬਿਕਰਮਜੀਤ ਸਿੰਘ ਘਰ ਨਾ ਪਰਤੇ। ਬਿਕਰਮਜੀਤ ਸਿੰਘ ਉਮਰ 50 ਸਾਲ ਦੀ ਚੱਪਲ ਪਰਨਾ ਉਸ ਦੇ ਘਰ ਤੋਂ ਕੁਝ ਦੂਰੀ ਤੇ ਸੜਕ ਤੇ ਪਿਆ ਮਿਲਿਆ ਹੈ ਜਿਸ ਨਾਲ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਹੈ।

ਬਿਕਰਮਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਤੜਕਸਾਰ ਇਸ਼ਨਾਨ ਕਰ ਗੁਰੂਦਵਾਰਾ ਸਾਹਿਬ ਗਏ ਸਨ ਜਦ ਕਿ ਉਹ ਵੀ ਕੁਝ ਦੇਰ ਬਾਅਦ ਗੁਰੂ ਘਰ ਪਹੁਚੀ ਸੀ, ਪਰ ਉੱਥੇ ਉਸ ਨੂੰ ਆਪਣਾ ਪਤੀ ਕਿਤੇ ਵਿਖਾਈ ਨਹੀਂ ਦਿੱਤਾ। ਜਦ ਕੁਝ ਸਮਾਂ ਉਡੀਕ ਕੇ ਉਸ ਨੇ ਭਾਲ ਸ਼ੁਰੂ ਕੀਤੀ ਤਾ ਪਿੰਡ ਦੇ ਹੀ ਕੁਝ ਲੋਕਾਂ ਨੇ ਦੱਸਿਆ ਕਿ ਰਸਤੇ ਵਿਚ ਇਕ ਚੱਪਲ ਅਤੇ ਪਰਨਾ ਪਿਆ ਹੈ ਅਤੇ ਜਦ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਹ ਉਸਦੇ ਪਤੀ ਦਾ ਹੀ ਸੀ,ਪਰਿਵਾਰ ਵਲੋ ਪੁਲਿਸ ਥਾਣਾ ਘਣੀਏ ਕੇ ਬਾਂਗਰ ਵਿਚ ਮਾਮਲੇ ਦੀ ਸੂਚਨਾ ਦੇ ਦਿੱਤੀ ਹੈ। ਪੁਲਿਸ ਵਲੋ ਉਸ ਦੇ ਬਿਆਨ ਦਰਜ ਕਰਕੇ ਬਿਕਰਮਜੀਤ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ