JALANDHAR WEATHER

ਛੇਹਰਟਾ 'ਚ ਖੜ੍ਹੀ ਥਾਰ ਗੱਡੀ ਵਿਚੋਂ ਵਿਅਕਤੀ ਦੀ ਲਾਸ਼ ਮਿਲੀ

ਛੇਹਰਟਾ (ਅੰਮ੍ਰਿਤਸਰ), 20 ਜੁਲਾਈ (ਪੱਤਰ ਪ੍ਰੇਰਕ)- ਪੁਲਿਸ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਸੰਧੂ ਕਲੋਨੀ ਦੇ ਬਾਹਰ ਖੜੀ ਕਾਲੇ ਰੰਗ ਦੀ ਥਾਰ ਗੱਡੀ ਵਿਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਥਾਰ ਗੱਡੀ ਬੀਤੀ ਰਾਤ ਤੋਂ ਹੀ ਉੱਥੇ ਖੜੀ ਸੀ, ਲਵਾਰਿਸ ਖੜੀ ਗੱਡੀ ਨੂੰ ਵੇਖ ਕੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਵਲੋਂ ਗੱਡੀ ਦੀ ਛਾਣਬੀਨ ਕੀਤੀ ਤਾਂ ਗੱਡੀ ਦੀ ਡਰਾਈਵਰ ਸੀਟ ਤੋਂ ਇਕ ਵਿਅਕਤੀ ਮ੍ਰਿਤਕ ਹਾਲਤ ਵਿਚ ਤੇ ਗੱਡੀ ਵਿਚੋ ਸ਼ਰਾਬ ਦੀ ਬੋਤਲ ਤੇ ਮੋਬਾਇਲ ਫੋਨ ਮਿਲਿਆ ਹੈ। ਜਿਸ ਤੋਂ ਬਾਅਦ ਪੁਲਿਸ ਮ੍ਰਿਤਕ ਵਿਅਕਤੀ ਸਮੇਤ ਗੱਡੀ ਨੂੰ ਹਸਪਤਾਲ ਲੈ ਗਈ ਹੈ।

ਮ੍ਰਿਤਕ ਵਿਅਕਤੀ ਦੀ ਪਹਿਚਾਣ ਪ੍ਰਭਬੀਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਝੰਜੋਟੀ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜੇ ਇਹ ਸਾਫ਼ ਨਹੀਂ ਹੋਇਆ ਹੈ ਕਿ ਵਿਅਕਤੀ ਦੀ ਮੌਤ ਕਿੰਨਾ ਹਲਾਤਾਂ ਵਿਚ ਹੋਈ ਹੈ। ਮ੍ਰਿਤਕ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਵਲੋਂ ਉਕਤ ਮਾਮਲੇ ਸੰਬੰਧੀ ਕੋਈ ਵੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਪੁਲਿਸ ਥਾਣਾ ਛੇਹਰਟਾ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਵਿੰਦਰ ਸਿੰਘ ਨਾਲ ਗੱਲ ਕਰਨ ਤੇ ਉਨਾਂ ਕਿਹਾ ਕਿ ਵਿਅਕਤੀ ਦੀ ਮੌਤ ਗੱਡੀ ਵਿਚ ਏਸੀ ਚਲਾ ਕੇ ਸੌਣ ਨਾਲ ਹੋਈ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਵਿਅਕਤੀ ਨੇ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ, ਉਸ ਕੋਲੋਂ ਗੱਡੀ ਨਹੀਂ ਚਲ ਰਹੀ ਸੀ, ਜਿਸ ਕਾਰਨ ਉਹ ਗੱਡੀ ਸਾਈਡ ਤੇ ਲਾ ਕੇ ਗੱਡੀ ਵਿਚ ਸੌਂ ਗਿਆ।ਇਸ ਤੋਂ ਬਾਅਦ ਏ.ਸੀ ਨਾਲ ਉਸ ਦਾ ਦਮ ਘੁੱਟ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਬਣਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ