JALANDHAR WEATHER

ਗੁਰਾਇਆ ਹਾਈਵੇ 'ਤੇ ਵੱਡਾ ਹਾਦਸਾ ਟਲਿਆ, ਰੇਤ ਨਾਲ ਭਰਿਆ ਟਿੱਪਰ ਪੁੱਲ ਤੋਂ ਲਟਕਿਆ

ਗੁਰਾਇਆ, 22 ਜੂਨ- ਗੁਰਾਇਆ ਨੈਸ਼ਨਲ ਹਾਈਵੇ 'ਤੇ ਉਸ ਵੇਲੇ ਵੱਡਾ ਹਾਦਸਾ ਟਲ ਗਿਆ ਜਦੋਂ ਗੁਰਾਇਆ ਪੁਲਿਸ ਥਾਣੇ ਦੇ ਸਾਹਮਣੇ ਓਵਰਬ੍ਰਿਜ ਉੱਪਰ ਰੇਤ ਨਾਲ ਭਰਿਆ ਇਕ ਟਿੱਪਰ ਬੇਕਾਬੂ ਹੋ ਕੇ ਸੁਰੱਖਿਆ ਲਈ ਲਗਾਈਆਂ ਗਈਆਂ ਲੋਹੇ ਦੀਆਂ ਪੱਤੀਆਂ ਨੂੰ ਤੋੜਦਾ ਹੋਇਆ ਅੱਧਾ ਸੜਕ 'ਤੇ ਅਤੇ ਅੱਧਾ ਪੁਲ ਦੇ ਹੇਠਾਂ ਵੱਲ ਲਟਕ ਗਿਆ। ਖੁਸ਼ਕਿਸਮਤੀ ਨਾਲ ਟਿੱਪਰ ਪੁੱਲ ਤੋਂ ਹੇਠਾਂ ਡਿੱਗਣ ਤੋਂ ਬਚ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ 'ਤੇ ਪਹੁੰਚ ਗਈ।

ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਪੈਟਰੋਲਿੰਗ ਦੌਰਾਨ ਉਨ੍ਹਾਂ ਨੇ ਵੇਖਿਆ ਕਿ ਪਠਾਨਕੋਟ ਤੋਂ ਲੁਧਿਆਣਾ ਵੱਲ ਜਾ ਰਿਹਾ ਰੇਤ ਨਾਲ ਭਰਿਆ ਟਿੱਪਰ ਗੁਰਾਇਆ ਓਵਰਬ੍ਰਿਜ ਉੱਪਰ ਹਾਦਸਾਗ੍ਰਸਤ ਹੋ ਗਿਆ ਹੈ। ਮੁੱਢਲੀ ਜਾਂਚ ਅਨੁਸਾਰ ਟਰੱਕ ਚਾਲਕ ਨੂੰ ਨੀਂਦ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ।

ਉਨ੍ਹਾਂ ਦੱਸਿਆ ਕਿ ਟਿੱਪਰ ਹਾਈਵੇ ਤੋਂ ਹੇਠਾਂ ਵੱਲ ਖਿਸਕ ਗਿਆ ਸੀ, ਪਰ ਵਾਹਨ ਪੁਲ ਤੋਂ ਹੇਠਾਂ ਡਿੱਗਣ ਤੋਂ ਬਚ ਗਿਆ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਤੋਂ ਬਾਅਦ ਨੈਸ਼ਨਲ ਹਾਈਵੇ ਹੈਲਪ ਟੀਮ ਨੂੰ ਵੀ ਮੌਕੇ 'ਤੇ ਸੱਦਿਆ ਗਿਆ ਅਤੇ ਟਿੱਪਰ ਨੂੰ ਸੁਰੱਖਿਅਤ ਢੰਗ ਨਾਲ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ