ਬਟਾਲਾ 'ਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਘਰ 'ਤੇ ਚਲਾਈਆਂ ਗੋਲੀਆਂ
ਬਟਾਲਾ, 22 ਜੂਨ (ਹਰਦੇਵ ਸਿੰਘ ਸੰਧੂ)- ਬਟਾਲਾ ਦੇ ਕਾਦੀਆਂ ਰੋਡ ਉੱਪਰ ਪੈਂਦੀ ਟੋਪ ਸਿਟੀ ਕਲੋਨੀ ਦੇ ਇਕ ਘਰ ਦੇ ਬਾਹਰ ਰਾਤ ਕਰੀਬ 2 ਵਜੇ ਮੋਟਰਸਾਈਕਲ ਸਵਾਰ ਦੋ ਅਣ-ਪਛਾਤੇ ਨੌਜਵਾਨਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਛੇ ਗੋਲੀਆਂ ਚਲਾਈਆਂ, ਜੋ ਸਾਡੇ ਘਰ ਦੇ ਗੇਟ ਅਤੇ ਸ਼ੀਸ਼ਿਆਂ ’ਤੇ ਲੱਗੀਆਂ, ਉਪਰੰਤ ਉਹ ਦੋਵੇਂ ਨੌਜਵਾਨ ਫ਼ਰਾਰ ਹੋ ਗਏ। ਪੁਲਿਸ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ।
;
;
;
;
;
;
;
;