JALANDHAR WEATHER

ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀਆਂ ਗੋਲੀਆਂ, ਇਕ ਦੀ ਮੌਤ

ਦਿੜ੍ਹਬਾ ਮੰਡੀ, (ਬਰਨਾਲਾ),18 ਜੁਲਾਈ (ਜਸਵੀਰ ਸਿੰਘ ਔਜਲਾ)- ਪਿਛਲੇ ਸਮੇਂ ਤੋਂ ਚੱਲ ਰਹੇ ਜ਼ਮੀਨ ਤਕਰਾਰ ਨੂੰ ਲੈ ਦਿੜ੍ਹਬਾ ਦੇ ਪਿੰਡ ਕਮਾਲਪੁਰ ਦੇ ਵਿਚ ਚੱਲੀਆਂ ਗੋਲੀਆਂ, ਜਿਸ ਵਿਚ ਇਕ ਧਿਰ ਨਾਲ ਆਏ ਨੌਜਵਾਨ ਦੀ ਮੌਤ ਹੋ ਗਈ ।ਇਸ ਮਾਮਲੇ ਦੀ ਜਾਂਚ ਕਰ ਰਹੇ ਡੀ. ਐਸ. ਪੀ. ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਥਾਣਾ ਦਿੜ੍ਹਬਾ ਦੇ ਅਧੀਨ ਆਉਂਦੇ ਪਿੰਡ ਕਮਾਲਪੁਰ ਵਿਚ ਇਕ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਧਿਰਾਂ ਵਿਚ ਲੜਾਈ ਹੋਈ ਹੈ, ਜਿਸ ਵਿਚ ਇਕ ਧਿਰ ਰਾਜ ਸਿੰਘ ਦੀ ਹੈ ਤੇ ਦੂਸਰੀ ਧਿਰ ਕੁਲਦੀਪ ਸਿੰਘ ਹੈ ਤੇ ਦੋਨਾਂ ਧਿਰਾਂ ਦੀ ਆਪਸੀ ਬਹਿਸ ’ਤੋਂ ਬਾਅਦ ਗੋਲੀ ਚੱਲ ਗਈ,  ਜਿਸ ਵਿਚ ਰਾਜ ਸਿੰਘ ਦੀ ਧਿਰ ਵਲੋਂ ਚੱਲੀ ਗੋਲ਼ੀ ਕਾਰਨ ਰੋਹਿਤ ਕੁਮਾਰ (32) ਵਾਸੀ ਪਟਿਆਲਾ ਦੀ ਮੌਤ ਹੋ ਗਈ ਹੈ ਤੇ ਦੋ ਵਿਅਕਤੀ ਲਛਮਣ ਸਿੰਘ ਘਨੋੜ ਜੱਟਾਂ ਤੇ ਵਿਵੇਕ ਵਾਸੀ ਸਮਾਣਾ ਨੂੰ ਜ਼ੇਰੇ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿਹਾ ਕਿ ਮ੍ਰਿਤਕ ਵਿਅਕਤੀ ਆਪਣੇ ਜਾਣ ਪਹਿਚਾਣ ਵਾਲੇ ਨਾਲ ਜ਼ਮੀਨ ਦੇ ਮਾਮਲੇ ਵਿਚ ਆਇਆ ਸੀ। ਮੌਕੇ ’ਤੇ ਹੋਈ ਗੋਲੀਬਾਰੀ ਵਿਚ ਗੋਲੀ ਲੱਗਣ ਕਾਰਨ ਮੌਤ ਹੋ ਗਈ । ਉਨ੍ਹਾਂ ਕਿਹਾ ਕਿਹਾ ਕਿ ਰਾਜ ਸਿੰਘ ਨਾਲ ਤਿੰਨ ਹੋਰ ਅਣ-ਪਛਾਤੇ ਵਿਅਕਤੀਆਂ ਬਾਰੇ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਪਾਰਟੀ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ