JALANDHAR WEATHER

ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਕੈਂਟਰ ਤੇ ਟਰਾਲੇ ਵਿਚਕਾਰ ਆਹਮੋ-ਸਾਹਮਣੇ ਟੱਕਰ, ਕੈਂਟਰ ਚਾਲਕ ਦੀ ਮੌਤ

ਰਾਏਕੋਟ 13 ਜੂਨ (ਬਲਵਿੰਦਰ ਸਿੰਘ ਲਿੱਤਰ)- ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਰਾਏਕੋਟ ਨਜ਼ਦੀਕ ਟਰਾਲੇ ਤੇ ਕੈਂਟਰ ਵਿਚਕਾਰ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 4 ਵਜੇ ਦੇ ਕਰੀਬ ਕੈਂਟਰ ਐੱਚ.ਆਰ ਡੀ 4495, ਜਿਸ ਨੂੰ ਸੰਦੀਪ ਸਿੰਘ ਚਲਾ ਰਿਹਾ ਸੀ, ਬਰਨਾਲਾ ਸਾਈਡ ਤੋਂ ਲੁਧਿਆਣਾ ਲਈ ਜਾ ਰਿਹਾ ਸੀ, ਜਦੋਂ ਉਹ ਰਾਏਕੋਟ ਨਜ਼ਦੀਕ ਪੁੱਜਾ ਤਾਂ ਉਸ ਦੀ ਅਚਾਨਕ ਅੱਖ ਲੱਗ ਜਾਣ ਕਾਰਨ ਉਸ ਦੇ ਕੈਂਟਰ ਦੀ ਸਾਹਮਣੇ ਤੋਂ ਆ ਰਹੇ ਟਰਾਲੇ ਆਰ.ਜੇ 32 ਜੀ.ਸੀ 1777 ਨਾਲ ਭਿਆਨਕ ਟੱਕਰ ਹੋ ਗਈ। ਇਸ ਘਟਨਾ ’ਚ ਕੈਂਟਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਥਾਣਾ ਸਿਟੀ ਰਾਏਕੋਟ ਵਲੋਂ ਹਾਦਸੇ ਸੰਬੰਧੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਹਰ ਸਮੇਂ ਭਾਰੀ ਟਰੈਫਿਕ ਰਹਿੰਦੀ ਹੈ, ਇਸ ਦੁਰਘਟਨਾ ’ਚ ਨੁਕਸਾਨੇ ਵਾਹਨ ਸੜਕ ਵਿਚਕਾਰ ਖੜ੍ਹੇ ਹੋਣ ਕਾਰਨ ਰਾਜਮਾਰਗ ’ਤੇ ਭਾਰੀ ਜਾਮ ਲੱਗ ਚੁੱਕਾ ਹੈ, ਜਦਕਿ ਰਾਹਗੀਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ