JALANDHAR WEATHER

ਭਾਰਤ ਤੋਂ 750 ਵਿਚੋਂ 514 ਸਿੱਖ ਸ਼ਰਧਾਲੂ ਪਾਕਿਸਤਾਨ ਪੁੱਜੇ

ਅਟਾਰੀ ਸਰਹੱਦ (ਅੰਮ੍ਰਿਤਸਰ), 10 ਜੂਨ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ) - ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਾਕਿਸਤਾਨ ਵਿਖੇ ਮਨਾਉਣ ਲਈ ਅਤੇ 10 ਦਿਨਾਂ ਯਾਤਰਾ ਮੌਕੇ ਪਾਕਿਸਤਾਨ ਦੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਅੱਜ ਭਾਰਤ ਤੋਂ 750 ਸ਼ਰਧਾਲੂਆਂ ਵਿਚੋਂ 514 ਸਿੱਖ ਸ਼ਰਧਾਲੂ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਪੁੱਜੇ ਹਨ। ਸਿੱਖ ਸ਼ਰਧਾਲੂ ਜੋ ਅੱਜ ਸਾਰਾ ਦਿਨ ਪਾਕਿਸਤਾਨ ਜਾਂਦੇ ਰਹੇ ਹਨ, ਉਨ੍ਹਾਂ ਲਈ ਹੋਰ ਸਹੂਲਤ ਮੁਹੱਈਆ ਕਰਵਾਉਂਦੇ ਹੋਏ ਭਾਰਤੀ ਇਮੀਗਰੇਸ਼ਨ ਦੇ ਅਧਿਕਾਰੀ ਦੇਰ ਸ਼ਾਮ ਤੱਕ ਅਟਾਰੀ ਸਰਹੱਦ 'ਤੇ ਆਪਣੀ ਡਿਊਟੀ 'ਤੇ ਤਾਇਨਾਤ ਰਹੇ ਤਾਂ ਜੋ ਕੋਈ ਵੀ ਭਾਰਤੀ ਸਿੱਖ ਸ਼ਰਧਾਲੂ ਜਿਨ੍ਹਾਂ ਦੇ ਪਾਕਿਸਤਾਨ ਜਾਣ ਲਈ ਵੀਜ਼ੇ ਲੱਗੇ ਹੋਏ ਸਨ। ਉਨ੍ਹਾਂ ਦੀ ਉਡੀਕ ਕਰਦੇ ਰਹੇ, ਮਗਰ ਦੇਰ ਸ਼ਾਮ ਤੱਕ 514 ਸਿੱਖ ਸ਼ਰਧਾਲੂ ਵੀ ਸਮੁੱਚੇ ਭਾਰਤ ਵਿਚੋਂ ਇਕੱਤਰ ਹੋ ਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਤੇ ਗਏ ਹਨ। ਇਥੇ ਦੱਸਣਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਨੂੰ ਇਜਾਜ਼ਤ ਨਾ ਮਿਲਣ ਦੇ ਕਰਕੇ ਵੀ ਭਾਰਤ ਸਰਕਾਰ ਦੀ ਇਜਾਜ਼ਤ ਦੀ ਉਡੀਕ ਵਿਚ ਭਾਰਤੀ ਇਮੀਗਰੇਸ਼ਨ, ਭਾਰਤੀ ਕਸਟਮ, ਬੀਐਸਐਫ ਤੇ ਡਾਕਟਰਾਂ ਦੀਆਂ ਟੀਮਾਂ ਦੇਰ ਸ਼ਾਮ ਤੱਕ ਅਟਾਰੀ ਸਰਹੱਦ ਤੇ ਤਾਇਨਾਤ ਰਹੀਆਂ, ਮਗਰ ਝੰਡੇ ਦੀ ਰਸਮ ਰੀਟਰੀਟ ਖ਼ਤਮ ਹੋਣ ਤੋਂ ਬਾਅਦ ਵੀ ਹਰਿਆਣਾ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਇਜਾਜ਼ਤ ਨਾ ਆਉਣ 'ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਪਣੇ ਦਫ਼ਤਰ ਬੰਦ ਕਰਕੇ ਘਰਾਂ ਨੂੰ ਪਰਤੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ