JALANDHAR WEATHER

ਅੱਗ ਲੱਗਣ ਕਾਰਨ ਥਾਰ ਗੱਡੀ ਸੜ ਕੇ ਹੋਈ ਸੁਆਹ

ਭਵਾਨੀਗੜ੍ਹ (ਸੰਗਰੂਰ), 10 ਜੂਨ (ਲਖਵਿੰਦਰ ਪਾਲ ਗਰਗ) – ਪਿੰਡ ਚੰਨੋਂ ਵਿਖੇ ਅਚਾਨਕ ਹੀ ਇਕ ਥਾਰ ਗੱਡੀ ਨੂੰ ਅੱਗ ਲੱਗ ਜਾਣ ਕਾਰਨ ਬੁਰੀ ਤਰ੍ਹਾਂ ਨਾਲ ਸੜ ਜਾਣ ਦੀ ਖ਼ਬਰ ਮਿਲੀ ਹੈ। ਜਦੋਂ ਕਿ ਪਤੀ-ਪਤਨੀ ਦੇ ਗੱਡੀ ’ਚ ਬਾਹਰ ਨਿਕਲਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਇਸ ਸੰਬੰਧੀ ਸੜਕ ਸੁਰੱਖਿਆ ਫੋਰਸ ਦੇ ਸਹਾਇਕ ਸਬ-ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪਰਮ ਮਿੱਤਲ ਪੁੱਤਰ ਜਤਿੰਦਰ ਕੁਮਾਰ ਵਾਸੀ ਸੰਗਰੂਰ ਆਪਣੀ ਪਤਨੀ ਸਮੇਤ ਚੰਡੀਗੜ੍ਹ ਤੋਂ ਥਾਰ ਗੱਡੀ ਰਾਹੀਂ ਵਾਪਸ ਸੰਗਰੂਰ ਆ ਰਹੇ ਸਨ। ਜਦੋਂ ਉਹ ਪਿੰਡ ਚੰਨੋ ਨੇੜੇ ਮੁਖ ਸੜਕ ’ਤੇ ਸਥਿਤ ਇਕ ਨਿੱਜੀ ਸਕੂਲ ਕੋਲ ਪਹੁੰਚੇ ਤਾਂ ਗੱਡੀ ਦਾ ਏ.ਸੀ. ਅਚਾਨਕ ਬੰਦ ਹੋ ਗਿਆ। ਇਸ ਦੌਰਾਨ ਗੱਡੀ ਰੋਕ ਕੇ ਜਦੋਂ ਉਹ ਏ.ਸੀ. ਦੀ ਜਾਂਚ ਕਰਨ ਲੱਗੇ ਤਾਂ ਅਚਾਨਕ ਗੱਡੀ ਵਿੱਚ ਅੱਗ ਲੱਗ ਗਈ, ਜਿਸ ਦੀ ਸੂਚਨਾ ਤਰੁੰਤ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਰਾਹਗੀਰਾਂ ਅਤੇ ਹੋਰ ਵਾਹਨ ਚਾਲਕਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਦੀ ਸੂਚਨਾ ਮਿਲਣ ’ਤੇ ਸੰਗਰੂਰ ਅਤੇ ਪਟਿਆਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਪਰ ਉਦੋਂ ਤੱਕ ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਥਾਰ ਗੱਡੀ ’ਚ ਸਵਾਰ ਪਰਮ ਮਿੱਤਲ ਅਤੇ ਉਸ ਦੀ ਪਤਨੀ ਸਮੇਂ ਸਿਰ ਗੱਡੀ ’ਚੋਂ ਬਾਹਰ ਆ ਜਾਣ ਕਾਰਨ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ