ਹੋਟਲ 'ਤੇ ਪੁਲਿਸ ਛਾਪੇਮਾਰੀ, ਸ਼ੱਕੀ ਹਾਲਤ ਵਿਚ 8 ਜੋੜੇ ਕਾਬੂ
ਸ੍ਰੀ ਮੁਕਤਸਰ ਸਾਹਿਬ, 10 ਜੂਨ (ਰਣਜੀਤ ਸਿੰਘ ਢਿੱਲੋਂ) - ਥਾਣਾ ਸਿਟੀ ਪੁਲਿਸ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਇਕ ਹੋਟਲ 'ਤੇ ਛਾਪੇਮਾਰੀ ਕਰਨ ਦਾ ਸਮਾਚਾਰ ਹੈ। ਸ਼ਾਮ ਮੌਕੇ ਪੁਲਿਸ ਵਲੋਂ ਵੱਡੀ ਪੱਧਰ 'ਤੇ ਇਸ ਹੋਟਲ 'ਤੇ ਸੂਚਨਾ ਦੇ ਆਧਾਰ 'ਤੇ ਰੇਡ ਮਾਰੀ ਗਈ। ਇਸ ਮੌਕੇ ਡੀ.ਐਸ.ਪੀ. ਬਚਨ ਸਿੰਘ ਤੋਂ ਇਲਾਵਾ ਥਾਣਾ ਸਿਟੀ ਦੀ ਐਸ.ਐਚ.ਓ. ਰਵਿੰਦਰ ਕੌਰ ਬਰਾੜ ਸਮੇਤ ਹੋਰ ਅਧਿਕਾਰੀ ਅਤੇ ਪੁਲਿਸ ਕਰਮਚਾਰੀ ਹਾਜ਼ਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਰੇਡ ਦੌਰਾਨ ਸ਼ੱਕੀ ਹਾਲਾਤਾਂ ਵਿਚ 8 ਜੋੜਿਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਉਪਰੰਤ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਇਸ ਹੋਟਲ 'ਤੇ ਰੇਡ ਵੱਜਣ ਦੀ ਸ਼ਹਿਰ ਵਿਚ ਪੂਰੀ ਚਰਚਾ ਚੱਲ ਰਹੀ ਹੈ। ਪੁਲਿਸ ਅਗਲੇਰੀ ਜਾਂਚ ਕਰ ਰਹੀ ਹੈ। ਦੇਹ ਵਪਾਰ ਦੇ ਧੰਦੇ ਸੰਬੰਧੀ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਮਗਰੋਂ ਹੀ ਸਾਰੀ ਸਥਿਤੀ ਸਪੱਸ਼ਟ ਹੋਵੇਗੀ।
;
;
;
;
;
;
;
;
;