JALANDHAR WEATHER

ਚੀਮਾ ਮੰਡੀ ਤੋਂ ਅਜੀਤ ਦੇ ਪੱਤਰਕਾਰ ਮੱਕੜ ਨੂੰ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਚੀਮਾ ਮੰਡੀ, (ਸੰਗਰੂਰ), 10 ਜੂਨ (ਗੁਰਜੀਤ ਸਿੰਘ ਚਹਿਲ, ਜਗਰਾਜ ਮਾਨ) - ਰੋਜ਼ਾਨਾ ‘ਅਜੀਤ’ ਦੇ ਚੀਮਾ ਮੰਡੀ ਤੋਂ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਮੱਕੜ ਲੰਬੀ ਬਿਮਾਰੀ ਤੋਂ ਬਾਅਦ 8 ਜੂਨ ਨੂੰ ਅਕਾਲ ਚਲਾਣਾ ਕਰ ਗਏ ਸਨ । ਉਨ੍ਹਾਂ ਦੀ ਬੇਟੀ ਸ਼ੁਭਰੀਤ ਕੌਰ ਮੱਕੜ ਦੇ ਕੈਨੇਡਾ ਤੋਂ ਪਹੁੰਚਣ ਉਪਰੰਤ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿਥੇ ਸੈਂਕੜੇ ਸੇਜਲ ਅੱਖਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ।ਗੁਰਦੁਆਰਾ ਨਾਨਕਸਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮੱਖਣ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪੁੱਤਰ ਜਸ਼ਨਪ੍ਰੀਤ ਸਿੰਘ (ਅਗਮ ਮੱਕੜ) ਨੇ ਅਗਨੀ ਭੇਟ ਕੀਤਾ ।

ਪੱਤਰਕਾਰ ਮੱਕੜ ਦੇ ਅੰਤਿਮ ਸੰਸਕਾਰ ਮੌਕੇ ਰੋਜ਼ਾਨਾ ‘ਅਜੀਤ’ ਉਪ ਦਫ਼ਤਰ ਸੰਗਰੂਰ ਦੇ ਇੰਚਾਰਜ ਸੁਖਵਿੰਦਰ ਸਿੰਘ ਫੁੱਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਰਜਿੰਦਰ ਸਿੰਘ ਰਾਜਾ ਚਹਿਲ, ਦੀਪਾ ਅਰੋੜਾ, ਵਿਨਰਜੀਤ ਸਿੰਘ ਗੋਲਡੀ, ਭਾਈ ਜਗਮੇਲ ਸਿੰਘ ਛਾਜਲਾ, ਖੁਸ਼ਪਾਲ ਸਿੰਘ ਬੀਰ ਕਲਾ, ਜਗਤਜੀਤ ਸਿੰਘ (ਐਮ.ਡੀ. ਜਗਤਜੀਤ ਐਗਰੋ ਇੰਡਸਟਰੀ, ਚੀਮਾ ਮੰਡੀ), ਡਾ. ਸੁਰਜੀਤ ਸਿੰਘ ਚੀਮਾ, ਡਾ. ਚਮਕੌਰ ਸਿੰਘ ਛਾਜਲਾ, ਬੀਰਬਲ ਸਿੰਘ ਚੀਮਾ (ਪ੍ਰਧਾਨ ਨਗਰ ਪੰਚਾਇਤ ਚੀਮਾ), ਮਨਪ੍ਰੀਤ ਸਿੰਘ ਮਨੀ (ਉਪ ਪ੍ਰਧਾਨ ਨਗਰ ਪੰਚਾਇਤ ਚੀਮਾ), ਜਸਵੀਰ ਸਿੰਘ ਚੀਮਾ (ਐਮ.ਡੀ. ਪੈਰਾਮਾਊਂਟ ਸਕੂਲ), ਜਗਸੀਰ ਸਿੰਘ (ਪ੍ਰਿੰਸੀਪਲ ਅਸ਼ੀਰਵਾਦ ਡੇ ਬੋਰਡਿੰਗ ਸਕੂਲ ਝਾੜੋ), ਰਾਕੇਸ਼ ਕੁਮਾਰ (ਐਮ.ਡੀ. ਸਰਸਵਤੀ ਵਿਦਿਆ ਮੰਦਰ ਚੀਮਾ), ਗੁਰਧਿਆਨ ਸਿੰਘ ਚਹਿਲ (ਐਮ.ਡੀ. ਆਕਸਫੋਰਡ ਸਕੂਲ ਚੀਮਾ), ਭੂਸ਼ਨ ਕੁਮਾਰ ਬੜੂ ਸਾਹਿਬ ਟਰੱਸਟ ਵਲੋਂ ਭਾਈ ਨਿਰਵੈਰ ਸਿੰਘ, ਗੁਰਦੁਆਰਾ ਸਾਹਿਬ ਜਨਮ ਅਸਥਾਨ ਚੀਮਾ ਦੇ ਹਜ਼ੂਰੀ ਰਾਗੀ ਜਥੇ ਅਤੇ ਗੁਰਦੁਆਰਾ ਨਾਨਕਸਰ ਚੀਮਾ ਦੇ ਮੀਤ ਗ੍ਰੰਥੀ ਭਾਈ ਜਗਤਾਰ ਸਿੰਘ ਤੋਂ ਇਲਾਵਾ ਸਮੁੱਚਾ ਪੱਤਰਕਾਰ ਭਾਈਚਾਰਾ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਮੌਜੂਦ ਸਨ। ਇਸ ਮੌਕੇ ਹਾਜ਼ਰ ਸਖ਼ਸ਼ੀਅਤਾਂ ਨੇ ਦਲਜੀਤ ਸਿੰਘ ਮੱਕੜ ਦੇ ਪੱਤਰਕਾਰੀ ਖੇਤਰ ਵਿਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀ ਧਰਮ ਪਤਨੀ ਵੀਨਾ ਰਾਣੀ, ਬੇਟੀ ਡਾ. ਕੁਲਮੀਤ ਮੱਕੜ , ਬੇਟੀ ਸ਼ੁਭਰੀਤ ਮੱਕੜ ਕੈਨੇਡਾ, ਬੇਟਾ ਅਗਮ ਮੱਕੜ ਅਤੇ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ