ਰਬਿੰਦਰ ਨਾਰਾਇਣ ਵਲੋਂ ਐਸ.ਜੀ.ਪੀ.ਸੀ. ਲਈ ਸੈਟੇਲਾਈਟ ਅਤੇ ਡਿਜੀਟਲ ਚੈਨਲ ਸਥਾਪਤ ਕਰਨ ਲਈ ਮੁਫਤ ਸੇਵਾਵਾਂ ਦੀ ਪੇਸ਼ਕਸ਼
ਅੰਮ੍ਰਿਤਸਰ, 10 ਜੂਨ - ਜੀ.ਟੀ.ਸੀ. ਨੈੱਟਵਰਕ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਡਾ. ਰਬਿੰਦਰ ਨਾਰਾਇਣ ਨੇ ਰਸਮੀ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਇਕ ਸਮਰਪਿਤ 24-ਘੰਟੇ ਗਲੋਬਲ ਸੈਟੇਲਾਈਟ ਅਤੇ ਡਿਜੀਟਲ ਚੈਨਲ ਸਥਾਪਤ ਕਰਨ ਦਾ ਪ੍ਰਸਤਾਵ ਦਿੱਤਾ ਹੈ ਜੋ ਕਿ ਬਿਨ੍ਹਾਂ ਕਿਸੇ ਵਿੱਤੀ ਖਰਚੇ ਦੇ ਹੋਵੇਗਾ।
9 ਜੂਨ, 2026 ਨੂੰ ਐਸ.ਜੀ.ਪੀ.ਸੀ. ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਸੰਬੋਧਿਤ ਇਕ ਵਿਸਤ੍ਰਿਤ ਪੱਤਰ ਵਿਚ ਡਾ. ਨਾਰਾਇਣ ਨੇ ਇਕ ਵਿਆਪਕ ਪ੍ਰਸਤਾਵ ਦੀ ਰੂਪਰੇਖਾ ਦਿੱਤੀ।
ਜੀ.ਟੀ.ਸੀ. ਨੈੱਟਵਰਕ ਪੂਰੇ ਪ੍ਰਸਾਰਣ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਫੰਡ ਅਤੇ ਵਿਕਸਤ ਕਰੇਗਾ, ਜਿਸ ਵਿਚ ਸੈਟੇਲਾਈਟ ਟ੍ਰਾਂਸਮਿਸ਼ਨ, ਟੈਲੀਵਿਜ਼ਨ ਵੰਡ, ਓ.ਟੀ.ਟੀ. ਪਲੇਟਫਾਰਮ ਏਕੀਕਰਨ ਅਤੇ ਸੰਯੁਕਤ ਰਾਜ, ਕੈਨੇਡਾ, ਯੂਨਾਈਟਿਡ ਕਿੰਗਡਮ, ਯੂਰਪ ਅਤੇ ਆਸਟ੍ਰੇਲੀਆ ਵਰਗੇ ਪ੍ਰਮੁੱਖ ਸਿੱਖ ਡਾਇਸਪੋਰਾ ਖੇਤਰਾਂ ਵਿਚ ਗਲੋਬਲ ਡਿਜੀਟਲ ਪਹੁੰਚ ਸ਼ਾਮਿਲ ਹੈ।
ਪ੍ਰਸਤਾਵ ਦੇ ਅਨੁਸਾਰ ਐਸ.ਜੀ.ਪੀ.ਸੀ. ਪ੍ਰੋਜੈਕਟ ਦੇ ਕਿਸੇ ਵੀ ਪੜਾਅ 'ਤੇ ਕੋਈ ਵਿੱਤੀ ਬੋਝ ਨਹੀਂ ਚੁੱਕੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਡਾ. ਨਰਾਇਣ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਹੈ ਕਿ ਸੰਪੂਰਨ ਸੰਪਾਦਕੀ ਅਧਿਕਾਰ, ਸਮੱਗਰੀ ਪ੍ਰਬੰਧਨ ਅਤੇ ਸਿੱਖ ਮਰਿਆਦਾ (ਧਾਰਮਿਕ ਆਚਾਰ ਸੰਹਿਤਾ) ਦੀ ਪਾਲਣਾ ਸਿਰਫ਼ ਐਸ.ਜੀ.ਪੀ.ਸੀ. ਦੇ ਅਧਿਕਾਰ ਖੇਤਰ ਵਿਚ ਰਹੇਗੀ, ਜਿਸ ਦੀ ਵਿਆਪਕ ਅਧਿਆਤਮਕ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੀ ਹੋਵੇਗੀ।
ਹੁਣ ਤੱਕ ਐਸ.ਜੀ.ਪੀ.ਸੀ. ਨੇ ਪ੍ਰਸਤਾਵ 'ਤੇ ਕੋਈ ਅਧਿਕਾਰਤ ਜਵਾਬ ਜਾਰੀ ਨਹੀਂ ਕੀਤਾ ਹੈ।
;
;
;
;
;
;
;
;
;