ਜਲਗਾਓਾ 'ਚ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਦੋਸ਼ 'ਚ ਮੌਤ ਦੀ ਸਜ਼ਾ
ਮੁੰਬਈ, 5 ਜੂਨ (ਪੀ.ਟੀ.ਆਈ.)-ਮਹਾਰਾਸ਼ਟਰ ਦੇ ਜਲਗਾਓਾ ਜ਼ਿਲ੍ਹੇ ਦੀ ਇਕ ਵਿਸ਼ੇਸ਼ ਅਦਾਲਤ ਨੇ ਇਕ 19 ਸਾਲਾ ਲੜਕੇ ਨੂੰ 13 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਅਤੇ ਉਸ ਦੀ ਅਤੇ ਉਸ ਦੇ ਤਿੰਨ ਨਾਬਾਲਗ ਭੈਣ-ਭਰਾਵਾਂ ਦੀ ਹੱਤਿਆ ਕਰਨ ਦੇ ਦੋਸ਼ ਵਿਚ ਮÏਤ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਕਿਹਾ ਕਿ ਇਹ ਅਪਰਾਧ ਬਹੁਤ ਜ਼ਿਆਦਾ ਬੇਰਹਿਮ ਸੀ | ਵੀਰਵਾਰ ਨੂੰ ਆਪਣੇ ਹੁਕਮ ਵਿਚ ਵਿਸ਼ੇਸ਼ ਪੋਕਸੋ ਅਦਾਲਤ (ਭੁਸਾਵਲ) ਦੇ ਜੱਜ ਐਸ. ਆਰ. ਯਾਦਵ ਨੇ ਕਿਹਾ ਕਿ ਇਹ ਮਾਮਲਾ 'ਦੁਰਲੱਭ ਤੋਂ ਦੁਰਲੱਭ' ਸ਼੍ਰੇਣੀ ਵਿਚ ਆਉਂਦਾ ਹੈ ਅਤੇ ਇਸ ਨੇ ਨਿਆਂਇਕ ਅਤੇ ਸਮਾਜਿਕ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ¢ ਅਦਾਲਤ ਨੇ ਜ਼ੋਰ ਦੇ ਕੇ ਕਿਹਾ ਕਿ 19 ਸਾਲਾ ਸੀਤਾਰਾਮ ਬਰੇਲਾ ਦਾ ਕੰਮ ਮੁਆਫ਼ ਕਰਨ ਯੋਗ ਨਹੀਂ ਸੀ ਅਤੇ ਇਹ ਮੌਤ ਦੀ ਸਜ਼ਾ ਉਸ ਲਈ ਬਿਲਕੁਲ ਉੱਚਿਤ ਹੈ |
;
;
;
;
;
;
;
;