5 ਦਿੱਲੀ ਦੇ ਹੋਟਲ 'ਚ ਅੱਗ ਲੱਗਣ ਨਾਲ ਮਰਨ ਵਾਲਿਆਂ 'ਚ 13 ਵਿਦੇਸ਼ੀ-ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, 5 ਜੂਨ (ਪੀ.ਟੀ.ਆਈ.) ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੱਖਣੀ ਦਿੱਲੀ ਦੇ ਮਾਲਵੀਆ ਨਗਰ 'ਚ ਇੱਕ ਹੋਟਲ ਵਿੱਚ ਅੱਗ ਲੱਗਣ ਨਾਲ ਮਰਨ ਵਾਲਿਆਂ ਵਿੱਚ 13 ਵਿਦੇਸ਼ੀ ਨਾਗਰਿਕ ਸ਼ਾਮਿਲ ਹਨ¢ ਮੰਤਰਾਲਾ ਉਨ੍ਹਾਂ ਦੇ ਦੇਸ਼ਾਂ ਦੇ ਦੂਤਘਰਾਂ ਦੇ ਸੰਪਰਕ ਵਿੱਚ ਹੈ ਅਤੇ ਕਾਗਜ਼ੀ ਕਾਰਵਾਈ ਅਤੇ ਡਾਕਟਰੀ ਇਲਾਜ ਵਿੱਚ ਸਹਾਇਤਾ ਕਰ ਰਿਹਾ ਹੈ¢ਐੱਮ.ਈ.ਏ. ਦੇ ਬੁਲਾਰੇ ਰਣਧੀਰ ਜੈਸਵਾਲ ਨੇ ਆਪਣੀ ਹਫਤਾਵਾਰੀ ਮੀਡੀਆ ਬ੍ਰੀਫਿੰਗ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ 13 ਲੋਕਾਂ ਵਿੱਚੋਂ ਚਾਰ ਨਾਈਜੀਰੀਆ ਦੇ, ਤਿੰਨ ਕਿਰਗਿਸਤਾਨ ਦੇ ਅਤੇ ਇੱਕ-ਇੱਕ ਮੋਜ਼ਾਮਬੀਕ, ਉਜ਼ਬੇਕਿਸਤਾਨ, ਬੰਗਲਾਦੇਸ਼, ਕਾਂਗੋ, ਲਾਇਬੇਰੀਆ ਅਤੇ ਇਰਾਕ ਤੋਂ ਸਨ¢ਉਨ੍ਹਾਂ ਤੋਂ ਘਟਨਾ ਵਿੱਚ ...
... 2 hours 28 minutes ago