ਭਾਰਤ ਨਾਲ ਦੁਵੱਲਾ ਵਪਾਰ ਸਮਝੌਤਾ ਟਰੰਪ ਪ੍ਰਸ਼ਾਸਨ ਦੀ ਤਰਜੀਹ-ਅਮਰੀਕੀ ਵਿਦੇਸ਼ ਵਿਭਾਗ
ਨਿਊਯਾਰਕ, 5 ਜੂਨ (ਪੀ. ਟੀ. ਆਈ.)-ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗÏਟ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਵਪਾਰਕ ਗੱਲਬਾਤ ਦੀ ਪ੍ਰਗਤੀ ਬਾਰੇ ਬਹੁਤ ਆਸ਼ਾਵਾਦੀ ਹੈ ਅਤੇ ਇਕ ਦੁਵੱਲਾ ਵਪਾਰ ਸਮਝੌਤਾ ਟਰੰਪ ਪ੍ਰਸ਼ਾਸਨ ਲਈ ਤਰਜੀਹ ਬਣਿਆ ਹੋਇਆ ਹੈ | ਸੰਯੁਕਤ ਰਾਜ ਵਪਾਰ ਪ੍ਰਤੀਨਿਧੀ (ਯੂ.ਐਸ.ਟੀ.ਆਰ.) ਦੇ ਦਫ਼ਤਰ ਦੇ ਅਧਿਕਾਰੀਆਂ ਦੀ ਹਾਲੀਆ ਭਾਰਤ ਫੇਰੀ ਦਾ ਜ਼ਿਕਰ ਕਰਦੇ ਹੋਏ ਪਿਗੋਟ ਨੇ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਅੱਗੇ ਵਧਾਉਣ 'ਚ ਭਾਰਤ 'ਚ ਅਮਰੀਕੀ ਰਾਜਦੂਤ ਸਰਜੀਓ ਗੋਰ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ¢ਪਿਗੋਟ ਨੇ ਕਿਹਾ ਕਿ ਭਾਰਤ ਨਾਲ ਅਮਰੀਕਾ ਦੀ ਰਣਨੀਤਕ ਭਾਈਵਾਲੀ ਮਜ਼ਬੂਤ ??ਬਣੀ ਹੋਈ ਹੈ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਸ਼ਿੰਗਟਨ ਆਉਣ ਦਾ ਸੱਦਾ ਦੋਵਾਂ ਨੇਤਾਵਾਂ ਵਿਚਕਾਰ 'ਮਹਾਨ ਸੰਬੰਧਾਂ' ਦੇ ਨਾਲ-ਨਾਲ ਦੋਵਾਂ ਦੇਸ਼ਾਂ ਵਿਚਕਾਰ ਵਧ ਰਹੇ ਸੰਬੰਧਾਂ ਦਾ ਪ੍ਰਮਾਣ ਹੈ¢ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਹਾਲੀਆ ਭਾਰਤ ਫੇਰੀ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਸੰਬੰਧ ਪੂਰੀ ਤਰ੍ਹਾਂ ਪ੍ਰਦਰਸ਼ਿਤ ਹੋਏ ਹਨ, ਜਿਸ ਦੌਰਾਨ ਮਹੱਤਵਪੂਰਨ ਖਣਿਜਾਂ, ਤਕਨਾਲੋਜੀ ਸਮੇਤ ਵੱਖ-ਵੱਖ ਮੁੱਦਿਆਂ 'ਤੇ ਵਿਸਥਾਰਤ ਗੱਲਬਾਤ ਹੋਈ ਸੀ | ਟੌਮੀ ਪਿਗੌਟ ਨਿਊਯਾਰਕ ਫਾਰੇਨ ਪ੍ਰੈਸ ਸੈਂਟਰ ਦੁਆਰਾ ਅੰਤਰਰਾਸ਼ਟਰੀ ਪੱਤਰਕਾਰਾਂ ਦੇ ਇਕ ਚੋਣਵੇਂ ਸਮੂਹ ਨਾਲ ਆਯੋਜਿਤ ਇਕ ਗੋਲਮੇਜ਼ ਗੱਲਬਾਤ ਦੌਰਾਨ ਰੂਬੀਓ ਦੀ ਭਾਰਤ ਫੇਰੀ 'ਤੇ ਪੀ.ਟੀ.ਆਈ. ਵਲੋਂ ਪੁੱਛੇ ਗਏ ਇਕ ਸਵਾਲ ਦਾ ਜਵਾਬ ਦੇ ਰਹੇ ਸਨ¢
;
;
;
;
;
;
;
;