ਭਾਰਤ ਤੇ ਅਮਰੀਕਾ ਅਗਲੇ ਮਹੀਨੇ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਨੂੰ ਪੂਰਾ ਕਰ ਸਕਦੇ ਹਨ-ਗੋਇਲ
ਵਿਸ਼ਾਖਾਪਟਨਮ, 5 ਜੂਨ (ਪੀ.ਟੀ.ਆਈ.)-ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਅੰਤਰਿਮ ਵਪਾਰਕ ਸਮਝੌਤੇ ਸੰਬੰਧੀ ਸਾਰੇ ਲੰਬਿਤ ਮੁੱਦਿਆਂ ਨੂੰ ਹੱਲ ਕਰਨ ਲਈ ਅੱਗੇ ਵੱਲ ਵਧ ਰਹੇ ਹਨ ਅਤੇ ਦੋਵੇਂ ਧਿਰਾਂ ਅਗਲੇ ਮਹੀਨੇ ਦੇ ਮੱਧ ਤੱਕ ਸਮਝੌਤੇ ਦੇ ਪਹਿਲੇ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰ ਲੈਣਗੀਆਂ | ਉਨ੍ਹਾਂ ਕਿਹਾ ਕਿ ਇਕ ਅਮਰੀਕੀ ਟੀਮ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ 2 ਤੋਂ 4 ਜੂਨ ਤੱਕ ਨਵੀਂ ਦਿੱਲੀ ਵਿਖੇ ਆਈ ਸੀ ਜਿਨ੍ਹਾਂ ਨੇ ਭਾਰਤੀ ਟੀਮ ਨਾਲ ਉਕਤ ਮੁੱਦੇ ਸੰਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਮੈਂ ਕੱਲ੍ਹ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਅਸੀਂ ਸਾਰੇ ਬਕਾਇਆ ਮੁੱਦਿਆਂ ਨੂੰ ਹੱਲ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ | ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਗਲੇ ਮਹੀਨੇ ਦੇ ਮੱਧ ਤੱਕ, ਅਸੀਂ ਸਮਝÏਤੇ ਦੇ ਪਹਿਲੇ ਪੜਾਅ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਸਥਿਤੀ ਵਿੱਚ ਹੋਵਾਂਗੇ | ਇੱਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਾਡੇ ਦੁਵੱਲੇ ਵਪਾਰ ਸਮਝੌਤੇ ਦਾ ਪਹਿਲਾ ਪੜਾਅ ਹੈ, ਜੋ ਭਾਰਤ ਨੂੰ ਸਾਡੇ ਮੁਕਾਬਲੇਬਾਜ਼ਾਂ 'ਤੇ ਤਰਜੀਹੀ ਪਹੁੰਚ ਪ੍ਰਦਾਨ ਕਰੇਗਾ | ਉਨ੍ਹਾਂ ਅੱਗੇ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਇਕ ਉੱਚ-ਪੱਧਰੀ ਟੀਮ ਦੇ ਭਾਰਤ ਆਉਣ ਦੀ ਆਸ ਹੈ |
;
;
;
;
;
;
;
;