JALANDHAR WEATHER

ਰੇਲ ਹਾਦਸੇ ਵਿਚ ਮਾਰੇ ਗਏ ਨੌਜਵਾਨ ਦੀ ਹੋਈ ਪਛਾਣ

ਡੇਰਾਬੱਸੀ (ਮੁਹਾਲੀ), 3 ਜੂਨ (ਅਲੀ) - ਡੇਰਾਬੱਸੀ ਦੇ ਨਜ਼ਦੀਕ ਘੱਗਰ-ਦੱਪਰ ਰੇਲਵੇ ਸੈਕਸ਼ਨ 'ਤੇ ਰੇਲ ਹਾਦਸੇ ਵਿਚ ਮਾਰੇ ਗਏ ਅਣਪਛਾਤੇ ਨੌਜਵਾਨ ਦੀ ਪਛਾਣ ਹੋ ਗਈ ਹੈ। ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ 2 ਜੂਨ ਨੂੰ ਸ਼ਾਮ ਕਰੀਬ 8:20 ਵਜੇ ਰੇਲਵੇ ਸਟੇਸ਼ਨ ਘੱਗਰ ਅਤੇ ਦੱਪਰ ਦਰਮਿਆਨ, ਰੇਲਵੇ ਗੇਟ ਨੰਬਰ 120 ਐਸ.ਪੀ.ਐਲ. ਨੇੜੇ ਟਰੇਨ ਦੀ ਲਪੇਟ ਵਿਚ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਸੀ।
ਹਾਦਸੇ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਡੇਰਾਬੱਸੀ ਦੀ ਮੋਰਚਰੀ ਵਿਚ ਰੱਖਵਾਇਆ ਗਿਆ ਸੀ। ਪੁਲਿਸ ਦੀ ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਕੁਨਾਲ ਰੰਜਨ ਝਾਅ (16) ਪੁੱਤਰ ਕੁਮਦ ਰੰਜਨ ਝਾਅ ਵਜੋਂ ਹੋਈ। ਉਹ ਮੂਲ ਰੂਪ ਵਿਚ ਪਿੰਡ ਤੁੰਗੀ, ਜ਼ਿਲ੍ਹਾ ਨਾਲੰਦਾ (ਬਿਹਾਰ) ਦਾ ਰਹਿਣ ਵਾਲਾ ਸੀ ਅਤੇ ਇਸ ਸਮੇਂ ਸ਼ਕਤੀ ਨਗਰ, ਲੋਗੋਵਾਲ ਗਰੁੱਪ ਆਫ ਕਾਲਜ, ਡੇਰਾਬੱਸੀ ਵਿਚ ਰਹਿ ਰਿਹਾ ਸੀ।
ਮ੍ਰਿਤਕ ਦੀ ਪਛਾਣ ਉਸ ਦੀ ਮਾਤਾ ਦਿਵਿਆ ਕੁਮਾਰੀ ਵਲੋਂ ਕੀਤੀ ਗਈ। ਪੁਲਿਸ ਨੇ 194 ਬੀ.ਐਨ.ਐਸ.ਐਸ. ਅਧੀਨ ਕਾਰਵਾਈ ਅਮਲ ਵਿਚ ਲਿਆ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ