ਅਣਪਛਾਤੇ ਵਿਅਕਤੀ ਦੇ ਰੇਲ ਗੱਡੀ ਵਿਚੋਂ ਡਿੱਗਣ ਕਾਰਨ ਮੌਤ
ਜੈਤੋ (ਫ਼ਰੀਦਕੋਟ), 3 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ-ਕੋਟਕਪੂਰਾ ਰੇਲਵੇ ਮਾਗਰ ’ਤੇ ਸਥਿਤ ਪਿੰਡ ਰੋਮਾਣਾ ਅਲੇਬਲ ਸਿੰਘ ਵਾਲਾ ਵਿਖੇ ਇਕ ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਵਿਚ ਡਿੱਗਣ ਕਰਕੇ ਮੌਤ ਹੋਣ ਜਾਣ ਦਾ ਪਤਾ ਲੱਗਿਆ ਹੈ। ਜੀ.ਆਰ.ਪੀ. ਜੈਤੋ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਸਵੇਰੇ 10:30 ਵਜੇ ਦੇ ਕਰੀਬ ਫ਼ਾਜਿਲਕ ਤੋਂ ਬਠਿੰਡਾ-ਰੇਵਾੜੀ ਜਾ ਰਹੀ ਰੇਲ ਗੱਡੀ ਜਦ ਪਿੰਡ ਰੋਮਾਣਾ ਅਲੇਬਲ ਸਿੰਘ ਵਾਲਾ ਵਿਖੇ ਪਹੁੰਚੀ ਤਾਂ ਇਕ ਵਿਅਕਤੀ ਗੱਡੀ ਵਿਚੋਂ ਰੇਲਵੇ ਲਾਇਨਾਂ ਵਿਚ ਡਿੱਗ ਗਿਆ ’ਤੇ ਫੱਟੜ ਹੋ ਗਿਆ, ਨੂੰ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਜੈਤੋ ਵਿਖੇ ਲਿਆਂਦ ਗਿਆ ਜਿਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਨਾ ਹੋਣ ਕਾਰਣ 72 ਘੰਟਿਆਂ ਲਈ ਸਰਕਾਰੀ ਸਿਵਲ ਹਸਪਤਾਲ ਜੈਤੋ ਦੀ ਮੋਰਚਰੀ ਵਿਚ ਲਾਸ਼ ਨੂੰ ਰੱਖਿਆ ਗਿਆ ਹੈ।
;
;
;
;
;
;
;