JALANDHAR WEATHER

ਵਾਰਡ ਅਟੈਂਡੈਟ ਨੂੰ ਗ੍ਰਿਫ਼ਤਾਰ ਕਰਨ ਦੇ ਰੋਸ ਵਜੋਂ ਸਬ ਡਵੀਜ਼ਨਲ ਹਸਪਤਾਲ ਤਪਾ ਦੀਆਂ ਸੇਵਾਵਾਂ ਰਹੀਆਂ ਬੰਦ

ਤਪਾ ਮੰਡੀ (ਬਰਨਾਲਾ), 3 ਜੂਨ (ਵਿਜੇ ਸ਼ਰਮਾ) - ਸਬ ਡਵੀਜ਼ਨਲ ਹਸਪਤਾਲ ਤਪਾ ਵਿਖੇ ਤਾਇਨਾਤ ਵਾਰਡ ਅਟੈਂਡੈਂਟ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿਚ ਹਸਪਤਾਲ ਦੇ ਡਾਕਟਰਾਂ ਸਮੇਤ ਸਮੂਹ ਸਟਾਫ਼ ਵਲੋਂ ਤਿੱਖਾ ਰੋਸ ਪ੍ਰਗਟਾਇਆ ਗਿਆ ਅਤੇ ਬਿਨਾਂ ਕਿਸੇ ਤਫਤੀਸ਼ ਦੇ ਇਸ ਗ੍ਰਿਫ਼ਤਾਰੀ ਨੂੰ ਇਕਤਰਫ਼ਾ ਕਾਰਵਾਈ ਦੱਸਦਿਆਂ, ਸਮੂਹ ਸਟਾਫ਼ ਨੇ ਹਸਪਤਾਲ ਦੀਆਂ ਐਮਰਜੈਸੀ ਤੋਂ ਇਲਾਵਾ ਓ.ਪੀ.ਡੀ., ਆਈ.ਪੀ.ਡੀ. ਸਮੇਤ ਸਾਰੀਆਂ ਸੇਵਾਵਾਂ ਨੂੰ ਮੁਕੰਮਲ ਤੌਰ 'ਤੇ ਠੱਪ ਰੱਖਿਆ ਗਿਆ, ਜਿਸ ਕਰਕੇ ਹਸਪਤਾਲ ਦੇ ਵਿਚ ਚੈੱਕ ਅਪ ਅਤੇ ਦਵਾਈ ਲੈਣ ਆਏ ਮਰੀਜ਼ਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਮਰੀਜ਼ਾਂ ਨੂੰ ਬਿਨਾਂ ਦਵਾਈ ਦੇ ਹੀ ਵਾਪਸ ਘਰਾਂ ਨੂੰ ਜਾਣਾ ਪਿਆ । ਇਸ ਸੰਬੰਧੀ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਹਸਪਤਾਲ ਵਿਚ ਆਮ, ਗੰਭੀਰ ਤੇ ਬਹੁਤ ਗੰਭੀਰ ਮਰੀਜ਼ ਆਉਂਦੇ ਹਨ। ਉਨ੍ਹਾਂ ਕਿਹਾ ਕਿ ਡਾਕਟਰ ਤੇ ਸਟਾਫ ਵਲੋਂ ਜਿਆਦ ਮਰੀਜ਼ਾਂ ਨੂੰ ਠੀਕ ਕਰ ਕੇ ਘਰ ਭੇਜਿਆ ਜਾਂਦਾ ਹੈ, ਪਰ ਕੁਝ ਗੰਭੀਰ ਮਾਮਲਿਆਂ ਵਿਚ ਬਦਕਿਸਮਤੀ ਮਰੀਜ਼ਾਂ ਦੀ ਮੌਤ ਵੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਹਰ ਮੌਤ ਲਈ ਹਸਪਤਾਲ ਦੇ ਸਟਾਫ਼ ਨੂੰ ਜਿੰਮੇਵਾਰ ਸਮਝ ਕੇ ਗ੍ਰਿਫਤਾਰ ਕਰ ਲਵੇਗੀ ਤਾਂ ਇਸ ਤਰ੍ਹਾਂ ਦੇ ਅਸੁਰੱਖਿਅਤ ਮਾਹੌਲ ਵਿਚ ਕੰਮ ਕਰਨਾ ਬਹੁਤ ਮੁਸ਼ਕਲ ਹੈ। ਇਸ ਲਈ ਹੀ ਅੱਜ ਹਸਪਤਾਲ ਦੀਆ ਐਮਰਜੈਂਸੀ ਤੋਂ ਇਲਾਵਾ ਸਾਰੀਆਂ ਸੇਵਾਵਾਂ ਬੰਦ ਰੱਖੀਆਂ ਗਈਆਂ। ਉਨ੍ਹਾਂ ਕਿਹਾ ਕਿ ਵਾਰਡ ਅਟੈਂਡੈਂਟ ਨਾਲ ਸੰਬੰਧਿਤ ਮਾਮਲੇ ਵਿਚ ਪਹਿਲਾਂ ਹੀ ਜਾਂਚ ਚੱਲ ਰਹੀ ਹੈ। ਪੁਲਿਸ ਵਲੋਂ ਹਸਪਤਾਲ ਅਧਿਕਾਰੀਆਂ ਨੂੰ ਬਿਨਾਂ ਕਿਸੇ ਜਾਣਕਾਰੀ ਦਿੱਤੇ, ਵਾਰਡ ਅਟੈਂਡੈਂਟ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ, ਜਿਸ ਕਾਰਨ ਸਮੁੱਚੇ ਸਟਾਫ਼ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਡੀ.ਐਸ.ਪੀ. ਤਪਾ ਜਸਕਰਨ ਸਿੰਘ ਬਰਾੜ ਵਲੋਂ ਦਖਲ ਦੇਣ ‘ਤੇ ਵਾਰਡ ਅਟੈਂਡੈਂਟ ਨੂੰ ਛੱਡ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਡੀ.ਐਸ.ਪੀ. ਤਪਾ ਨੇ ਭਰੋਸਾ ਦਿੱਤਾ ਹੈ ਅੱਗੇ ਤੋਂ ਅਜਿਹੀ ਇਕਤਰਫਾ ਕਾਰਵਾਈ ਨਹੀਂ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ