ਤਲਵੰਡੀ ਭਾਈ 'ਚ 65.44 ਫ਼ੀਸਦੀ ਵੋਟਿੰਗ
ਤਲਵੰਡੀ ਭਾਈ, 26 ਮਈ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਨਗਰ ਕੌਂਸਲ ਚੋਣਾ ਲਈ ਅੱਜ 65.44 ਫ਼ੀਸਦੀ ਵੋਟਿੰਗ ਹੋਈ। ਇੱਥੇ ਦੱਸਣਯੋਗ ਹੈ ਕਿ ਜਦਕਿ ਤਲਵੰਡੀ ਭਾਈ ਦੇ 13789 ਵੋਟਰਾਂ ਦੀਆਂ ਵੋਟਾਂ ਦੇ ਭੁਗਤਾਨ ਲਈ 16 ਪੋਲਿੰਗ ਬੂਥ ਬਣਾਏ ਗਏ ਸਨ। ਸਖ਼ਤ ਗਰਮੀ ਦੌਰਾਨ ਹੋਈ ਵੋਟਿੰਗ ਦੌਰਾਨ 9072 ਵੋਟਰਾਂ ਵਲੋਂ ਆਪਣੀ ਵੋਟ ਦਾ ਭੁਗਤਾਨ ਕੀਤਾ ਗਿਆ, ਜਿਸ ਨਾਲ ਕੌਂਸਲਰ ਬਣਨ ਲਈ ਚੋਣ ਲੜ੍ਹਨ ਵਾਲੇ 56 ਉਮੀਦਵਾਰਾਂ ਦੀ ਕਿਸਮਤ ਵੋਟ ਬਕਸਿਆਂ ਅੰਦਰ ਬੰਦ ਹੋ ਗਈ ਹੈ। ਜ਼ਿਆਦਾਤਰ ਵਾਰਡਾਂ ’ਚ ਹੋਏ ਸਖਤ ਮੁਕਾਬਲਿਆ ਕਾਰਨ 29 ਮਈ ਨੂੰ ਵੋਟਾਂ ਦੀ ਗਿਣਤੀ ਤੱਕ ਤਮਾਮ ਉਮੀਦਵਾਰਾਂ ਨੂੰ ਆਪਣੀ ਜਿੱਤ-ਹਾਰ ਨੂੰ ਲੈ ਕੇ ਧੁੜਕੂ ਲੱਗਾ ਰਹੇਗਾ।
;
;
;
;
;
;
;
;
;