JALANDHAR WEATHER

ਮਾਨਸਾ ਜਿਲ੍ਹੇ ’ਚ 74.36 ਫ਼ੀਸਦੀ ਵੋਟਾਂ ਭੁਗਤੀਆਂ

ਮਾਨਸਾ, 26 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜਿਲ੍ਹੇ ’ਚ ਨਗਰ ਕੌਂਸਲ/ਨਗਰ ਪੰਚਾਇਤ ਚੋਣ ਪ੍ਰਕਿਰਿਆ ਇੱਕੜ-ਦੁੱਕੜ ਘਟਨਾਵਾਂ ਨੂੰ ਛੱਡ ਕੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ ਹੈ। ਦੱਸ ਦੇਈਏ ਕਿ ਮਾਨਸਾ, ਬਰੇਟਾ ਤੇ ਬੁਢਲਾਡਾ ਨਗਰ ਕੌਂਸਲ ਤੋਂ ਇਲਾਵਾ ਨਗਰ ਪੰਚਾਇਤ ਜੋਗਾ ਤੇ ਬੋਹਾ ਵਿਖੇ ਵੋਟਾਂ ਪਈਆਂ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੁੱਲ 74.36 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ ਹੈ। ਮਾਨਸਾ ਨਗਰ ਕੌਂਸਲ ’ਚ 69.23, ਬਰੇਟਾ ’ਚ 82.26, ਬੁਢਲਾਡਾ ’ਚ 76.17, ਨਗਰ ਪੰਚਾਇਤ ਬੋਹਾ ’ਚ 84.4 ਅਤੇ ਜੋਗਾ ’ਚ 74.36 ਫ਼ੀਸਦੀ ਵੋਟਾਂ ਭੁਗਤੀਆਂ ਹਨ। ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ, ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਨੇ ਵੋਟਰਾਂ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਅਮਨ ਸ਼ਾਂਤੀ ਕਾਇਮ ਰੱਖ ਕੇ ਵੋਟਾਂ ਭੁਗਤਾਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ